ਜਲੰਧਰ(ਵਿਕੀ ਸੂਰੀ)- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਘਰੇਲੂ ਗੈਸ ਸਿਲੰਡਰਾਂ ‘ਚੋਂ ਗੈਸ ਕੱਢ ਕੇ ਵੇਚਣ ਵਾਲੋ ਵਿਅਕਤੀ ਨੂੰ ਕਾਬੂ ਕੀਤਾ ਹੈ, ਕਾਬੂ ਕੀਤੇ ਵਿਅਕਤੀ ਦੀ ਪਛਾਣ ਰਾਹੁਲ ਪੁੱਤਰ ਬਲਰਾਜ ਕੁਮਾਰ ਵਜੋਂ ਹੋਈ ਹੈ। ਥਾਣਾ ਮੁਖੀ ਨਿਰਲੇਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਹੁਲ ਨੇ ਮਧੂਬਨ ਕਾਲੋਨੀ ਵਿਖੇ ਆਪਣੀ ਇਕ ਦੁਕਾਨ ਬਣਾਈ ਹੋਈ ਹੈ, ਜਿਸ ‘ਤੇ ਉਹ ਆਮ ਘਰੇਲੂ ਗੈਸ ਸਿਲੰਡਰਾਂ ‘ਚੋਂ ਗੈਸ ਕੱਢ ਕੇ ਛੋਟੇ ਸਲੰਡਰਾਂ ‘ਚ ਭਰ ਕੇ ਗ਼ੈਰ ਕਾਨੂੰਨੀ ਢੰਗ ਨਾਲ ਵੇਚ ਰਿਹਾ ਹੈ। ਮਿਲੀ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਹੋਏ ਪੁਲਸ ਪਾਰਟੀ ਨੇ ਰਾਹੁਲ ਦੀ ਦੁਕਾਨ ‘ਤੇ ਛਾਪਾ ਮਾਰਿਆ ਜਿਥੋਂ 3 ਵੱਡੇ ਅਤੇ ਇਕ ਛੋਟਾ ਗੈਸ ਸਿਲੰਡਰ, ਇਕ ਕੰਡਾ, ਅਤੇ ਸਿਲੰਡਰਾਂ ‘ਚੋਂ ਗੈਸ ਕੱਢਣ ਲਈ ਬਣਾਏ 5 ਯੰਤਰ ਬੰਸਰੀਆਂ ਬਰਾਮਦ ਕਰਕੇ ਰਾਹੁਲ ਨੂੰ ਕਾਬੂ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਤੋਂ ਹੋਰ ਜਾਣਕਾਰੀ ਲੈਣ ਲਈ ਬਣਦੀ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।