ਨਵੀਂ ਦਿੱਲੀ— ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਹਾਲਾਤ ਚਿੰਤਾਜਨਕ ਹੁੰਦੇ ਜਾ ਰਹੇ ਹਨ। ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਦੇ ਕਰੀਬ ਪਹੁੰਚ ਗਈ ਹੈ। ਅਜਿਹੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ‘ਚ ਕੋਰੋਨਾ ਦੀ ਸਥਿਤੀ ਸਾਫ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਰੋਜ਼ਾਨਾ 24 ਹਜ਼ਾਰ ਟੈਸਟ ਹੋ ਰਹੇ ਹਨ। 100 ਵਿੱਚੋਂ 11 ਲੋਕ ਕੋਰੋਨਾ ਪਾਜ਼ੇਟਿਵ ਮਿਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਉਹ ਵੀ ਪਲਾਜ਼ਮਾ ਦਾਨ ਕਰਨ। ਕੇਜਰੀਵਾਲ ਨੇ ਸਾਫ ਕੀਤਾ ਕਿ ਪਲਾਜ਼ਮਾ ਦਾਨ ਕਰਨ ਵਾਲੇ ਘਬਰਾਉਣ ਨਾ। ਉਹ ਨੋਨ-ਕੋਵਿਡ ਹਸਪਤਾਲ ‘ਚ ਜਾ ਕੇ ਪਲਾਜ਼ਮਾ ਦਾਨ ਕਰ ਸਕਦੇ ਹਨ।

    ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਵੈਕਸੀਨ ਨਹੀਂ ਬਣਦੀ, ਉਦੋਂ ਤੱਕ ਕੋਰੋਨਾ ਦਾ ਕੋਈ ਇਲਾਜ ਨਹੀਂ ਹੈ। ਪਲਾਜ਼ਮਾ ਥੈਰੇਪੀ ਇਸ ਦੇ ਇਲਾਜ ‘ਚ ਮਦਦਗਾਰ ਸਾਬਿਤ ਹੋ ਰਹੀ ਹੈ। ਦਿੱਲੀ ‘ਚ ਦੇਸ਼ ਦਾ ਪਹਿਲਾਂ ਪਲਾਜ਼ਮਾ ਬੈਂਕ ਬਣਾਇਆ ਗਿਆ। ਪਿਛਲੇ ਕੁੱਝ ਦਿਨਾਂ ਤੋਂ ਪਲਾਜ਼ਮਾ ਦੀ ਮੰਗ ਵਧੀ ਹੈ, ਇਸ ਲੋਕ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ। ਘਬਰਾਉਣ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਕਈ ਲੋਕਾਂ ਨੇ ਪਲਾਜ਼ਮਾ ਦਿੱਤਾ ਹੈ। ਮੈਂ ਖੁਦ ਲੋਕਾਂ ਨਾਲ ਗੱਲ ਕੀਤੀ ਹੈ, ਲੋਕ ਪਲਾਜ਼ਮਾ ਦਾਨ ਕਰਨ ਨੂੰ ਤਿਆਰ ਹਨ।

    ਉਨਹਾਂ ਅੱਗੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਨੇ ਦਿੱਲੀ ‘ਚ 1 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਲੱਗਭਗ 72,000 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਰਾਜਧਾਨੀ ਦਿੱਲੀ ‘ਚ ਬੈੱਡ ਆਸਾਨੀ ਨਾਲ ਮਿਲ ਰਹੇ ਹਨ ਅਤੇ ਟੈਸਟਿੰਗ ਦੀ ਵੀ ਕੋਈ ਮੁਸ਼ਕਲ ਨਹੀਂ ਆ ਰਹੀ। ਦਿੱਲੀ ਵਿਚ ਅੱਜ ਕਰੀਬ 25 ਹਜ਼ਾਰ ਮਰੀਜ਼ ਹਨ, ਜਿਨ੍ਹਾਂ ‘ਚੋਂ 15 ਹਜ਼ਾਰ ਦਾ ਇਲਾਜ ਘਰ ਵਿਚ ਹੀ ਚੱਲ ਰਿਹਾ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸਰਕਾਰ ਵਲੋਂ ਆਕਸੀਮੀਟਰ ਪਹੁੰਚਾ ਰਹੇ ਹਨ।

    ਇਹ ਵੀ ਦੇਖੋ:  ਰੇਹੜੀ ਐਸੋਸੀਏਸ਼ਨ ਨੇ ਲਗਾਇਆ ਐਮ ਐਲ ਏ ਜਲੰਧਰ ਕੈਂਟ ਖਿਲਾਫ ਧਰਨਾ