ਕਪੂਰਥਲਾ,(ਗੌਰਵ ਮੜੀਆ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੋਗਾ ਵਿਖੇ ਮਹਿਲਾਵਾਂ ਨੂੰ ਤੀਸਰੀ ਗਾਰੰਟੀ ਵਜੋ ਜੋ ਇਕ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਦੀ ਹਰ ਮਹਿਲਾ ਨੂੰ ਜੋ ਅਠਾਰਾਂ ਸਾਲ ਤੋਂ ਉਪਰ ਹੈ, ਨੂੰ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਹਰ ਮਹੀਨੇ ਸਰਕਾਰ ਵੱਲੋਂ 1000 ਰੁਪਏ, ਉਨ੍ਹਾਂ ਦੇ
ਬੈਂਕ ਅਕਾਊਂਟ ਵਿੱਚ ਪਾਏ ਜਾਣਗੇ ਤਾਂ ਜੋ ਹਰ ਕਾਲਜ ਪੜ੍ਹਨ ਵਾਲੀ ਧੀ ਆਪਣੇ ਕੋਲ ਕੁਝ ਜੇਬ ਖਰਚਾ ਜਾਂ ਲੋੜ ਮੁਤਾਬਕ ਆਪਣੀ ਮਨਮਰਜ਼ੀ ਦਾ ਖਰਚਾ ਕਰ ਸਕੇ। ਇਸੇ ਤਰ੍ਹਾਂ ਹਰ ਭੈਣ ਅਤੇ ਬਿਰਧ ਮਾਤਾ ਨੂੰ ਪੈਨਸ਼ਨ ਤੋਂ ਇਲਾਵਾ 1000 ਹਜ਼ਾਰ ਰੁਪਏ ਪ੍ਰਤੀ ਮਹੀਨਾ ਉਨ੍ਹਾਂ ਦੇ ਨਿਜੀ ਖਰਚਾ ਚਲਾਉਣ ਲਈ ਦਿੱਤਾ ਜਾਵੇਗਾ।

    ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਇਹ ਵੱਡੀ ਗਾਰੰਟੀ ਮਹਿਲਾਵਾਂ ਨੂੰ ਆਪਣੀ ਜ਼ਿੰਦਗੀ ਨੂੰ ਆਜ਼ਾਦੀ ਨਾਲ ਜਿਉਣ ਤੇ ਅਗਾਂਹ ਵਧਣ ਵਿੱਚ ਬਹੁਤ ਸਹਾਇਕ ਸਿੱਧ ਹੋਵੇਗੀ। ਲੋੜਵੰਦ ਮਹਿਲਾਵਾਂ ਕਿਸੇ ਅੱਗੇ ਹੱਥ ਅੱਡਣ ਤੇ ਝੁਕਣ ਲਈ ਮਜ਼ਬੂਰ ਨਹੀਂ ਹੋਣਗੀਆਂ। ਮੰਜੂ ਰਾਣਾ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਕਪੂਰਥਲਾ(ਸਾਬਕਾ ਜੱਜ )ਵੱਲੋਂ ਹਲਕਾ ਕਪੂਰਥਲਾ ਤੇ ਸਮੁੱਚੇ ਪੰਜਾਬ ਦੀਆਂ ਮਹਿਲਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਜੋ ਪੰਜਾਬ ਵਿੱਚ ਅਕਾਲੀ, ਕਾਂਗਰਸ ਤੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਪਿਛਲੇ 75 ਸਾਲਾਂ ਤੋਂ ਜੋ ਆਮ ਲੋਕਾਂ ਨੇ ਨੌਜਵਾਨ ਤੇ ਖਾਸ ਕਰਕੇ ਮਹਿਲਾਵਾਂ ਦਾ ਜੋ ਘਾਣ ਹੋਇਆ ਹੈ। ਉਸ ਨੂੰ ਹੁਣ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਹਿਲਾ ਸ਼ਕਤੀਕਰਨ ਰਾਹੀਂ ਇਸ ਵਾਰ ਪੰਜਾਬ ਦੀਆਂ ਮਹਿਲਾਵਾਂ ਵੋਟਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਕਾਂਗਰਸ ਦਾ ਤਖ਼ਤਾਪਲਟ ਕਰ ਕੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ।