
Skip to content
ਫ਼ਿਰੋਜ਼ਪੁਰ ਵਿਚ ਇਕ ਆਸ਼ਕ ਨੂੰ ਚੋਰੀ ਦੀ ਅਜਿਹੀ ਲੱਤ ਲੱਗੀ ਕਿ ਉਸ ਨੇ 18 ਮੋਟਰਸਾਈਕਲ ਚੋਰੀ ਕਰ ਲਏ। ਪ੍ਰੇਮੀ ਆਪਣੀ ਪ੍ਰੇਮਿਕੀ ਨੂੰ ਮਿਲਣ ਲਈ ਫਿਰੋਜ਼ਪੁਰ ਤੋਂ ਲੁਧਿਆਣਾ ਨੂੰ ਜਾਂਦਾ ਸੀ ਤਾਂ ਰਸਤੇ ਵਿੱਚ ਲੁਧਿਆਣਾ, ਮੋਗਾ ਅਤੇ ਜਗਰਾਉਂ ਤੋਂ ਬਾਈਕ ਚੋਰੀ ਕਰਦਾ ਸੀ। ਉਸ ਦੇ ਕੋਲੋਂ 18 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।ਮੁਲਜ਼ਮ ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਬੱਸ ਸਟੈਂਡ ਕੋਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮ ਨੇ ਦੱਸਿਆ ਕਿ ਥਾਣਾ ਮੱਖੂ ਖੇਤਰ ਵਿਚ ਲਵਪ੍ਰੀਤ ਨੂੰ ਬਾਈਕ ਵੇਚੀ ਸੀ। ਜਿਥੇ ਪੁਲਿਸ ਨੇ ਛਾਪਾ ਮਾਰਿਆ ਅਤੇ ਉਥੋਂ ਦੋਸ਼ੀ ਨੂੰ 5 ਬਾਈਕ ਸਮੇਤ ਗ੍ਰਿਫਤਾਰ ਕਰ ਲਿਆ। Related