ਵਿਪਨ ਸਭਰਵਾਲ ਦੀ ਜਿੱਤ ਸਮਾਜ ਦੇ ਵਿਸ਼ਵਾਸ ਅਤੇ ਏਕਤਾ ਦੀ ਜਿੱਤ: ਅਸ਼ੋਕ ਸਰੀਨ ਹਿੱਕੀ

ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਦੇ ਚੋਣ ਨਤੀਜੇ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਦਿੱਤੀ ਵਧਾਈ

ਜਲੰਧਰ, 10 ਅਗਸਤ (ਨਵੀਨ ਪੁਰੀ/ਅਰਸ਼ਦੀਪ ਸਿੰਘ ਕਾਲੜਾ): ਭਗਵਾਨ ਵਾਲਮੀਕੀ ਆਸ਼ਰਮ, ਸ਼ਕਤੀ ਨਗਰ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਵਿਪਨ ਸਭਰਵਾਲ ਨੂੰ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਭਾਜਪਾ ਆਗੂ ਦੀਪਕ ਤੇਲੂ ਸਮੇਤ ਹੋਰ ਆਗੂਆਂ ਨਾਲ ਮਿਲ ਕੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਵਿਪਨ ਸਭਰਵਾਲ ਦੀ ਜਿੱਤ ਸਮਾਜ ਦੇ ਵਿਸ਼ਵਾਸ, ਏਕਤਾ ਅਤੇ ਸਾਂਝੀ ਸੋਚ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕੀ ਜੀ ਦੇ ਆਦਰਸ਼ਾਂ ਅਤੇ ਉਪਦੇਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਸਮਾਜ ਨੂੰ ਹੋਰ ਮਜ਼ਬੂਤ, ਸੰਗਠਿਤ ਅਤੇ ਤਰੱਕੀਸ਼ੀਲ ਬਣਾਉਣ ਲਈ ਸਾਰਿਆਂ ਨੂੰ ਰਾਜਨੀਤਿਕ ਮਤਭੇਦਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਅਸ਼ੋਕ ਸਰੀਨ ਨੇ ਕਿਹਾ ਕਿ ਭਾਜਪਾ ਹਮੇਸ਼ਾ ਸਮਾਜ ਦੇ ਹਰ ਵਰਗ ਦੇ ਸਨਮਾਨ, ਅਧਿਕਾਰਾਂ ਅਤੇ ਵਿਕਾਸ ਲਈ ਵਚਨਬੱਧ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਗਵਾਨ ਵਾਲਮੀਕੀ ਸਮਾਜ ਦੇ ਨੌਜਵਾਨਾਂ, ਮਹਿਲਾਵਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਨਾਲ ਲੈ ਕੇ ਸਮਾਜ ਦੀ ਤਰੱਕੀ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਉਨ੍ਹਾਂ ਵਿਪਨ ਸਭਰਵਾਲ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਅਹੁਦਾ ਸਮਾਜ ਸੇਵਾ ਦਾ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵਿਪਨ ਸਭਰਵਾਲ ਸਾਰਿਆਂ ਨੂੰ ਨਾਲ ਲੈ ਕੇ ਭਗਵਾਨ ਵਾਲਮੀਕੀ ਆਸ਼ਰਮ ਅਤੇ ਸਮਾਜ ਦੀ ਭਲਾਈ ਲਈ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ।

ਇਸ ਮੌਕੇ ਭਾਜਪਾ ਆਗੂ ਦੀਪਕ ਤੇਲੂ, ਸੁਭਾਸ਼ ਸੋੰਧੀ, ਕੁਮਦ ਸ਼ਰਮਾ, ਦਿਨੇਸ਼ ਖੰਨਾ, ਅਨੁਜ ਸ਼ਾਰਦਾ, ਨਵ ਵਿਕਾਸ ਸ਼ਿਮਪੂ, ਮਨੀਸ਼ ਰਾਜਪੂਤ, ਮਨੀ ਆਬਾਦਪੁਰਾ, ਗੌਰਵ ਰਾਏ, ਰੋਜ਼, ਅਰਜੁਨ ਸਿੰਘ ਹੈਪੀ ਸਮੇਤ ਸਮਾਜ ਦੇ ਗਣਮਾਨਯ ਵਿਅਕਤੀ ਅਤੇ ਹੋਰ ਮੈਂਬਰ ਹਾਜ਼ਰ ਸਨ।