ਟਾਂਡਾ ਉੜਮੁੜ (ਬਿਉਰੋ) : ਇੱਥੋਂ ਦੇ ਹਰਿਆਣਾ ਪੁਲਸ ਸਟੇਸ਼ਨ ‘ਚ ਤਾਇਨਾਤ ਇਕ ਥਾਣੇਦਾਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਨੇ ਮਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ ਸੀ। ਮ੍ਰਿਤਕ ਦੀ ਪਛਾਣ ਏਐੱਸਆਈ ਸਤੀਸ਼ ਕੁਮਾਰ ਵਜੋਂ ਹੋਈ ਹੈ।ਮ੍ਰਿਤਕ ਦੀ ਜੇਬ ਵਿੱਚੋਂ ਸੁਾਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਮੁਤਾਬਿਕ ਮ੍ਰਿਤਕ ਏਐੱਸਆਈ ਦੀ ਥਾਣੇ ਵਿੱਚ ਰਾਤ ਦੀ ਡਿਊਟੀ ਸੀ। ਇਸ ਸਬੰਧੀ ਮ੍ਰਿਤਕ ਕੋਲੋਂ ਮਿਲੇ ਸੁਸਾਇਡ ਨੋਟ ਵਿੱਚ ਇੱਕ ਹੋਰ ਥਾਣੇ ਦੇ ਐੱਸਐੱਸਓ ਨੂੰ ਇਸ ਸਬੰਧੀ ਜਿੰਮੇਵਾਰ ਦੱਸਿਆ ਹੈ। ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਜਾਰੀ ਕਰਕੇ ਥਾਣੇ ਦੇ ਐਸਐਚਓ ’ਤੇ ਗੰਭੀਰ ਇਲਜ਼ਾਮ ਲਗਾਏ ਹਨ।

    ਉਸ ਨੇ ਵੀਡੀਓ ਵਿਚ ਦੱਸਿਆ ਕਿ ਮੈਂ ਟਾਂਡਾ ਥਾਣੇ ਵਿਚ ਬਤੌਰ ਤਫ਼ਤੀਸ਼ੀ ਅਫ਼ਸਰ ਲੱਗਾ ਹੋਇਆ ਹਾਂ। ਜਦੋਂ ਐਸਐਚਓ ਚੈਕਿੰਗ ਦੌਰਾਨ ਆਏ ਤੇ ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਹਾਈ ਕੋਰਟ ਵਿਚ ਲੱਗੇ ਮੈਟਰ ਬਾਰੇ ਪੁੱਛਿਆ ਤੇ ਮੈਂ ਕਿਹਾ ਕਿ ਇਕੋ ਮੈਟਰ ਲੱਗਾ ਹੈ ਤੇ ਉਸ ਬਾਰੇ ਸਬੰਧਤ ਮੁਲਾਜ਼ਮ ਨੂੰ ਪਤਾ ਹੈ। ਏਨਾ ਕਹਿਣ ’ਤੇ ਉਨ੍ਹਾਂ ਮੈਨੂੰ ਗਾਲ੍ਹਾਂ ਕੱਢੀਆਂ ਤੇ ਬੇਹੱਦ ਜ਼ਲੀਲ ਕੀਤਾ। ਇਸ ਦੇ ਨਾਲ ਹੀ ਰੋਜ਼ਾਨਮਚੇ ਵਿਚ ਵੀ ਮੇਰੇ ਖਿਲਾਫ਼ ਕਾਰਵਾਈ ਲਿਖ ਗਏ।ਉਨ੍ਹਾਂ ਅੱਗੇ ਲਿਖਿਆ ਕਿ ਐੱਸ.ਐੱਚ.ਓ. ਦਾ ਮਾੜੇ ਅਫਸਰਾਂ ਪ੍ਰਤੀ ਰਵੱਈਆ ਬਹੁਤ ਮਾੜਾ ਹੈ। ਇਸ ਕਾਰਨ ਉਹ ਖੁਦਕੁਸ਼ੀ ਵੀ ਕਰ ਰਿਹਾ ਹੈ।