ਫਗਵਾੜਾ,(ਨਰੇਸ਼ ਪਾਸੀ/ਇੰਦਰਜੀਤ ਸ਼ਰਮਾ)- ਫਗਵਾੜਾ ਵਿਖੇ ਅੱਜ ਛੱਤੀ ਖੂਹੀ ਚੌਕ ’ਚ ਉਸ ਸਮੇਂ ਮਾਹੌਲ ਅਫੜਾ-ਦਫੜੀ ਵਾਲਾ ਹੋ ਗਿਆ ਜਦੋਂ ਇਕ ਇਲੈਕਟ੍ਰੋਨਿਕਸ ਦੀ ਦੁਕਾਨ ’ਚ ਕੰਮ ਕਰਦੇ 2 ਨੌਜਵਾਨਾਂ ’ਤੇ ਭਰੇ ਬਾਜ਼ਾਰ ’ਚ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਫਗਵਾੜਾ ਵਿਖੇ ਪਾਲਸਨ ਨਾਮ ਦੀ ਇਕ ਇਲੈਕਟ੍ਰੋਨਿਕ ਦੁਕਾਨ ’ਚ ਕੁੱਝ ਗੁੰਡਿਆਂ ਵਲੋਂ ਦੁਕਾਨ ਵਿਚ ਕੰਮ ਕਰਨ ਵਾਲੇ ਦੋ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

    ਇਸ ਦੇ ਨਾਲ ਹੀ ਹਮਲਾਵਰਾਂ ਨੇ ਦੁਕਾਨ ’ਚ ਪਏ ਕੀਮਤੀ ਸਮਾਨ ਦੀ ਵੀ ਭੰਨਤੋੜ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।