ਫ਼ਰੀਦਕੋਟ, 25 ਸਤੰਬਰ (ਵਿਪਨ ਕੁਮਾਰ ਮਿਤੱਲ)- ਬਾਬਾ ਸ਼੍ਰੀ ਚੰਦ ਜੀ ਦਾ 529ਵਾਂ ਜਨਮ ਦਿਨ ਡੇਰਾ ਸਮਾਧ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੇ ਸਰਪ੍ਰਸਤ ਅਤੇ ਡੇਰਾ ਸਮਾਧਾਂ ਦੇ ਮਹੰਤ ਬਾਬਾ ਬਲਦੇਵ ਦਾਸ ਨੇ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤਿਆਗ ਦੀ ਮੂਰਤ ਅਤੇ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਇਸ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੂਗਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਲੋੜਵੰਦਾਂ ਨੂੰ ਮੁਫ਼ਤ ਵੰਡੀਆਂ ਗਈਆਂ| ਇਸ ਮੌਕੇ ਸੁਸਾਇਟੀ ਪ੍ਰਧਾਨ ਰਜਿੰਦਰ ਦਾਸ ਰਿੰਕੂ, ਗੁਰਪ੍ਰੀਤ ਸਿੰਘ ਐਮ ਸੀ, ਮਦਨ ਗੋਪਾਲ, ਪੁਨੀਤ ਕੁਮਾਰ ਨੇ ਬਾਬਾ ਜੀ ਦੇ ਜਨਮ ਤੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ| ਰਾਕੇਸ਼ ਗਰਗ, ਕੁਲਵਿੰਦਰ ਗੋਰਾ, ਜਗਮੀਤ ਸੰਧੂ ਨੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ ਆਖਿਆ| ਇਸ ਮੌਕੇ ਜਸਵਿੰਦਰ ਸੇਖੋਂ ਬੰਟੀ ਸੂਰਿਆਵੰਸ਼ੀ, ਹਨੀ ਬਰਾੜ, ਕਾਕਾ ਵਰਮਾ, ਇਕਬਾਲ ਸਿੰਘ, ਜਗਮੀਤ ਸਿੰਘ ਗਿੱਲ, ਜਸਵਿੰਦਰ ਰਾਜੂ, ਜਗਮੀਤ ਸੰਧੂ, ਮਹੰਤ ਮੱਘਰ ਦਾਸ ਅਤੇ ਹੋਰ ਸੁਸਾਇਟੀ ਮੈਂਬਰ ਹਾਜਰ ਸਨ।