Skip to content
ਅੰਮ੍ਰਿਤਸਰ:- ਲਾਲ ਕੁਆਟਰ ਗੁਜ਼ਰਪੂਰਾ ਵਾਰਡ ਨੰਬਰ 40 ਚ ਪਾਣੀ ਦੀ ਸਮੱਸਿਆ ਦਾ ਬੂਰਾ ਹਾਲ ਇਲਾਕਾ ਨਿਵਾਸੀ ਪਰੇਸ਼ਾਨ। ਪਾਣੀ ਦੀ ਕਿੱਲਤ ਕਰਕੇ ਇਲਾਕਾ ਨਿਵਾਸੀਆ ਨੂੰ ਪ੍ਰਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ। ਛੋਟੇ ਛੋਟੇ ਬੱਚਿਆ ਦਾ ਪਾਣੀ ਕਰਕੇ ਬਹੁਤ ਬੁਰਾਹਾਲ।ਜੇ.ਈ ਹਰਜਿੰਦਰ ਸਿੰਘ ਨੂੰ ਬਹੁਤ ਵਾਰ ਸ਼ਿਕਾਇਤ ਕਰਨ ਤੋ ਬਾਅਦ ਵੀ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕਢਿਆ ਗਿਆ ।ਇਲਾਕਾ ਨਿਵਾਸੀਆ ਵਲੋ ਮੰਗ ਕਰਦੇ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਨਿਕਲਿਆ ਤੇ ਪੂਰੇ ਇਲਾਕੇ ਵਲੋ ਧਰਨਾ ਲਗਾਇਆ ਜਾਵੇਗਾ।
ਇਸ ਮੌਕੇ ਬੱਬੂ ਪ੍ਰਧਾਨ, ਜਯੋਤੀ, ਰੇਣੂ, ਰਾਜ, ਰੇਖਾ, ਸੋਮਨਾਥ, ਕਮਲ, ਕੁਸ਼, ਦੀਪਕ ,ਬਾਵਾ ਆਦਿ ਵਾਰਡ ਵਾਸੀ ਹਾਜ਼ਿਰ ਸਨ। ਇਲਾਕਾ ਨਿਵਾਸੀਆਂ ਵਲੋ ਮੰਗ ਕੀਤੀ ਗਈ ਕਿ ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤੇ ਅੰਮ੍ਰਿਤਸਰ ਕਾਰਪਰੇਸ਼ਨ ਦਫ਼ਤਰ ਧਰਨਾ ਲਗਾਇਆ ਜਾਵੇਗਾ।
Related