ਜਲੰਧਰ-19 -08 -2020
ਅੱਜ ਸ. ਮਨਜੀਤ ਸਿੰਘ ਟੀਟੂ ਸਾਬਕਾ ਕੌਂਸਲਰ ਬਸਤੀ ਸ਼ੇਖ ਨੇ ਜਾਣਕਾਰੀ ਦਿਤੀ ਕੇ ਬਸਤੀ ਸ਼ੇਖ ਲਈ ਬਹੁਤ ਹੀ ਮੰਦਭਾਗੀ ਖ਼ਬਰ ਆਈ ਹੈ। ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਟੀਟੂ ਜੀ ਨੇ ਦਸਿਆ ਕੇ ਦੇਰ ਸ਼ਾਮ ਛਾਬੜਾ ਪਰਿਵਾਰ ਦੀ ਸਭ ਤੋਂ ਵੱਡੀ ਨੂੰਹ ਦਲਜੀਤ ਕੌਰ ਪਤਨੀ ਸ. ਇੰਦਰਜੀਤ ਸਿੰਘ ਛਾਬੜਾ ਜੋ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ‘ਚ’ ਜਾ ਬਿਰਾਜੇ ਹਨ। ਜਿਥੇ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ,ਉਥੇ ਸਾਰੇ ਹੀ ਬਸਤੀ ਸ਼ੇਖ ਦੇ ਲੋਕਾਂ ਲਈ ਵੀ ਬਹੁਤ ਦੁਖਦਾਈ ਖ਼ਬਰ ਹੈ। ਇਲਾਕਾ ਨਿਵਾਸੀਆਂ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕੇ ਦਲਜੀਤ ਕੌਰ ਬਹੁਤ ਹੀ ਮਿਲਾਪੜੇ ਤੇ ਸ਼ਾਂਤ ਸੁਭਾਅ ਦੇ ਮਾਲਕ ਦੇ ਸਨ ਤੇ ਲੋਕਾਂ ਦੇ ਹਰ ਕੰਮ ਵਿਚ ਅੱਗੇ ਹੋ ਕੇ ਮੱਦਦ ਕਰਦੇ ਸਨ। ਇਸ ਦੁੱਖ ਦੀ ਘੜੀ ਵਿੱਚ ਦਲਜੀਤ ਕੌਰ ਦੇ ਦੋ ਬੇਟੇ ਭੁਪਿੰਦਰ ਸਿੰਘ ਛਾਬੜਾ,ਨਵਨੂਰ ਸਿੰਘ ਛਾਬੜਾ,ਬੇਟੀ ਗੁਰਸਿਮਰਨ ਕੌਰ ਤੇ ਹੋਰ ਪਰਿਵਾਰਿਕ ਮੇਂਬਰ ਤਰਲੋਚਨ ਸਿੰਘ ਛਾਬੜਾ ,ਗੁਰਵਿੰਦਰ ਸਿੰਘ ਛਾਬੜਾ,ਅਮਨਜੀਤ ਸਿੰਘ ਛਾਬੜਾ (ਭੋਲਾ) ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਦਲਜੀਤ ਕੌਰ ਦੇ ਅਚਾਨਕ ਚਲੇ ਜਾਣ ਨਾਲ ਬਹੁਤ ਵੱਡਾ ਪਰਿਵਾਰਿਕ ਘਾਟਾ ਪਿਆ ਹੈ।

    ਇਸ ਦੁਖਦਾਈ ਸਮੇਂ ਸਮੂਹ ਸੱਜਣਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਜ਼ਿਆਦਾ ਇਕੱਠ ਨਾ ਕਰਨ ਦੀਆਂ ਹਦਾਇਤਾਂ ਅਨੁਸਾਰ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀ ਦਾ ਸਿਮਰਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਨੀ ਹੈ ਕਿ ਦਲਜੀਤ ਕੌਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।