ਜਲੰਧਰ, (ਵਿੱਕੀ ਸੂਰੀ)- ਜਲੰਧਰ ਦੇ ਬਸਤੀ ਬਾਵਾ ਖੇਲ ਦੀ ਪੁਲਸ ਵਲੋਂ ਅੱਜ ਗੈਸ ਸਿਲੰਡਰ ਬਲੈਕ ਕਰਨ ਵਾਲੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ।

    ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਮੁੱਖ ਅਫਸਰ ਨਿਰਲੇਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਜਲੰਧਰ ਦੇ ਮਧੂਬਨ ਕਾਲੋਨੀ ਵਿਚ ਇਕ ਦੁਕਾਨਦਾਰ ਡੇਢ ਸੌ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਦੇ ਨਾਲ ਵੱਡੇ ਸਿਲੰਡਰਾਂ ’ਚੋਂ ਗੈਸ ਕੱਢ ਕੇ ਛੋਟੇ ਸਿਲੰਡਰਾਂ ਵਿੱਚ ਪਾ ਕੇ ਵੇਚਦਾ ਹੈ। ਜਿਸ ’ਤੇ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਦੋਸ਼ੀ ਪ੍ਰੇਮ ਕੁਮਾਰ ਨੂੰ ਗਿਆਰਾਂ ਸਿਲੰਡਰ, ਜਿਸ ਵਿਚ ਛੇ ਵੱਡੇ ਅਤੇ ਪੰਜ ਛੋਟੇ ਸਿਲੰਡਰਾਂ ਸਣੇ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਵੱਲੋਂ ਦੋਸ਼ੀ ਖਿਲਾਫ ਉਕਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।