ਬਸਤੀ ਸ਼ੇਖ ਦੀ ਕਹੀ ਸਾਲਾ ਤੋ ਪੁਰਾਣੀ ਸੀਵਰੇਜ ਸਮੱਸਿਆ ਦਾ ਹੱਲ, ਅੱਜ ਸ.ਮਨਜੀਤ ਸਿੰਘ ਟੀਟੂ ਦੀ ਦੇਖ-ਰੇਖ ਹੇਠ ਕੰਮ ਮੁਕੰਮਲ

ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਪਿਛਲੇ ਕਰੀਬ ਇੱਕ ਸਾਲਾ ਤੋਂ ਚੱਲ ਰਹੀ ਸੀਵਰੇਜ ਦੀ ਗੰਭੀਰ ਸਮੱਸਿਆ ਦਾ ਹੱਲ ਅੱਜ ਵਾਰਡ ਨੰਬਰ :-50 ਦੇ ਕੌਂਸਲਰ ਸ. ਮਨਜੀਤ ਸਿੰਘ ਟੀਟੂ ਜੀ ਵੱਲੋਂ ਹੱਲ ਕਰ ਦਿੱਤਾ ਗਿਆ। ਇਸ ਸਮੱਸਿਆ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਸ ਸਥਾਨ ਦੇ ਨੇੜੇ ਪੀਰਾਂ ਦੀ ਜਗ੍ਹਾ, ਮੰਦਰ ਅਤੇ ਗੁਰਦੁਆਰਾ ਸਾਹਿਬ ਸਥਿਤ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਸੀਵਰੇਜ ਜਾਮ ਹੋਣ ਕਾਰਨ ਬਾਰਿਸ਼ ਦੇ ਦਿਨਾਂ ਵਿੱਚ ਇੱਥੇ ਤਿੰਨ ਤਿੰਨ ਫੁੱਟ ਤੱਕ ਪਾਣੀ ਖੜ੍ਹਾ ਹੋ ਜਾਂਦਾ ਸੀ, ਜਿਸ ਨਾਲ ਪੈਦਲ ਚੱਲਣ ਵਾਲਿਆਂ ਅਤੇ ਸ਼ਰਧਾਲੂਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਅੱਜ ਇਲਾਕੇ ਦੇ ਕੌਂਸਲਰ ਵਲੋ ਨਗਰ ਨਿਗਮ ਦੀ ਟੀਮ ਨੂੰ ਬੁਲਾ ਕੇ ਮੌਕੇ ‘ਤੇ ਹੀ ਪਹੁੰਚ ਕੇ ਸਮੱਸਿਆ ਦਾ ਹੱਲ ਕੀਤਾ ਗਿਆ। ਇਸ ਦੌਰਾਨ ਲੀਡਰ ਆਫ ਆਪੋਜ਼ੀਸ਼ਨ ਦੇ ਪ੍ਰਧਾਨ ਸ.ਮਨਜੀਤ ਸਿੰਘ ਟੀਟੂ ਖੁਦ ਮੌਕੇ ‘ਤੇ ਮੌਜੂਦ ਰਹੇ ਅਤੇ ਉਨ੍ਹਾਂ ਦੀ ਦੇਖ-ਰੇਖ ਹੇਠ ਕੰਮ ਨੂੰ ਨੇਪਰੇ ਚਾੜ੍ਹਿਆ ਗਿਆ।

ਇਸ ਮੌਕੇ ਰਮਨਦੀਪ ਸਿੰਘ ਭਾਟੀਆ, ਹਰਸਿਮਰਨ ਸਿੰਘ ਮੱਕੜ, ਪੱਪੂ ਸ਼ਰਮਾ ਅਤੇ ਗੁਰਸ਼ਰਨ ਸਿੰਘ ਸ਼ੰਨੂ ਵੀ ਹਾਜ਼ਰ ਰਹੇ। ਇਲਾਕਾ ਵਾਸੀਆਂ ਨੇ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਅਤੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ।