ਜਲੰਧਰ,(ਵਿੱਕੀ ਸੂਰੀ)- ਬਸਤੀ ਸ਼ੇਖ ਵਿਚ ਪੈਂਦੇ ਦਸ਼ਮੇਸ਼ ਨਗਰ ਵਾਰਡ ਨੰਬਰ 40 ਦੀਆ ਸੜਕਾਂ ਦੇ ਮਾੜੇ ਹਾਲਾਤਾਂ ਕਾਰਣ ਇਥੋਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਦੀਆ ਟੁੱਟੀਆਂ ਸੜਕਾਂ ਤੇ ਰਸਤੇ ਵਿਚ ਪਏ ਵੱਡੇ ਵਡੇ ਟੋਬੇ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਬਣੇ ਹਨ।
ਇਸ ਤੋਂ ਇਲਾਵਾ ਜਦ ਮੀਂਹ ਪੈਂਦੇ ਹਨ ਤਾਂ ਇਨ੍ਹਾਂ ਸੜਕਾਂ ਤੇ ਟੋਬਿਆ ਵਿਚ ਪਾਣੀ ਭਰ ਜਾਣ ਕਾਰਨ ਇਨ੍ਹਾਂ ਰਸਤਿਆਂ ਤੋਂ ਆਮ ਜਨਤਾ ਦਾ ਪੈਦਲ ਅਤੇ ਵਾਹਨਾਂ ਰਾਹੀਂ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਸੰਬੰਧੀ ਇਲਾਕਾ ਵਾਸੀਆਂ ਵਲੋਂ ਕੌਂਸਲਰ ਸਾਹਿਬ ਤੇ ਨਗਰ ਨਿਗਮ ਦੇ ਅਫਸਰਾਂ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਇਸ ਮਾਮਲੇ ਚ ਅਜੇ ਤਕ ਕਿਸੇ ਵੀ ਅਧਿਕਾਰੀ ਵਲੋਂ ਕੋਈ ਵੀ ਕਾਰਵਾਈ ਜਾਂ ਸੁਣਵਾਈ ਨਹੀਂ ਕੀਤੀ ਗਈ ਹੈ।