ਜਲੰਧਰ (ਵਿੱਕੀ ਸੂਰੀ) : ਜਲੰਧਰ ਸ਼ਹਿਰ ਦਾ ਨਗਰ ਨਿਗਮ ਆਏ ਦਿਨ ਹੀ ਸੁਰਖੀਆਂ ’ਚ ਰਹਿੰਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਤਾਜਾ ਮਾਮਲਾ ਅੱਜ ਬਸਤੀ ਸ਼ੇਖ ਘਾਹ ਮੰਡੀ ਚੁੰਗੀ ਸ਼ਮਸ਼ਾਨ ਘਾਟ ਤੋਂ ਸਾਹਮਣੇ ਆਇਆ ਹੈ। ਇਸ ਸੰਬੰਧੀ ਸੂਤਰਾਂ ਤੋਂ ਮਿਲੀ ਜਾਣਕਰੀ ਮਿਲੀ ਅਨੁਸਾਰ ਇੱਥੇ ਨਾਜਾਇਜ ਉਸਾਰੀ ਕੀਤੀ ਜਾ ਰਹੀ ਹੈ। ਇਥੇ ਦੇ ਰਿਹਾਇਸ਼ੀ ਘਰ ਗੈਰ ਕਾਨੂੰਨੀ ਤਰੀਕੇ ਅਤੇ ਬਿਨ੍ਹਾਂ ਨਗਰ ਨਿਗਮ ਦੀ ਮੰਜੂਰੀ ਲਏ ਬਣਾਇਆ ਜਾ ਰਹੀਆਂ ਹਨ । ਇਸ ਨਜਾਇਜ਼ ਉਸਾਰੀ ’ਤੇ ਕਾਰਪੋਰੇਸ਼ਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਇਸ ਰੋਡ ’ਤੇ ਪਹਿਲਾਂ ਵੀ ਕਾਫੀ ਜਗਾ ਨਜਾਇਜ਼ ਉਸਾਰੀ ਕੀਤੀ ਗਈ ਹੈ ਅਤੇ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਇਸ ਮਾਮਲੇ ਵਿਚ ਫੇਲ੍ਹ ਸਾਬਤ ਹੋਈ। ਕਾਰਪੋਰੇਸ਼ਨ ’ਚ ਕੁੱਝ ਕਾਲੀਆਂ ਭੇਡਾਂ ਜੋ ਕਿ ਪੈਸੇ ਲੈਕੇ ਨਜਾਇਜ਼ ਕੋਠੀਆਂ ਦੀ ਉਸਾਰੀ ਕਰਵਾਉਦੀਆਂ ਹਨ, ਉਨ੍ਹਾਂ ਵੱਲ ਕਿਸੇ ਵੀ ਅਧਿਕਾਰੀ ਤੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ। ਉਥੇ ਹੀ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਆਖਿਰ ਕਿਸ ਦੀ ਮਿਲੀਭੁਗਤ ਸਦਕਾ ਇਹ ਨਜਾਇਜ਼ ਕੋਠੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਕਾਰਪੋਰੇਸ਼ਨ ਅਫਸਰਾਂ ਵਲੋਂ ਅਜਿਹੇ ਨਜਾਇਜ਼ ਕੰਮਾਂ ਨੂੰ ਕਰਵਾਉਣ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ? ਇਸ ਕਾਰਣ ਸਰਕਾਰ ਨੂੰ ਬਹੁਤ ਵੱਡਾ ਮਾਲੀਆ ਨੁਕਸਾਨ ਹੋ ਰਿਹਾ ਹੈ।