ਜਲੰਧਰ( ਵਿੱਕੀ ਰਾਜਪੂਤ)- ਬੀਤੀ 08-08-2020 ਨੂੰ ਨਜ਼ਦੀਕ ਦੁਸ਼ਹਿਰਾ ਗਰਾਊਂਡ ਬਸਤੀ ਸ਼ੇਖ ਵਿਖੇ ਸ਼੍ਰੀ ਗੁਰੂ ਹਰਿਗੋਬਿੰਦ ਪਾਰਕ ਵਿਚ ਇਕ ਅਣਪਛਾਤਾ ਵਿਅਕਤੀ ਅੱਧਮੋਈ ਹਾਲਤ ਵਿਚ ਦੇਖਿਆ ਗਿਆ ਸੀ। ਜਿਸ ਨੂੰ 08-08-2020 ਨੂੰ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ ਸੀ। ਹੁਣ ਇਸ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।


    ਦੱਸ ਦੇਈਏ ਕਿ ਅਜੇ ਤੱਕ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਵਿਅਕਤੀ ਦੀ ਲਾਸ਼ ਨੂੰ 72 ਘੰਟਿਆ ਲਈ ਪਛਾਣ ਡੈੱਡ ਹਾਊਸ ਸਿਵਲ ਹਸਪਤਾਲ ਜਲੰਧਰ ਰੱਖੀ ਗਈ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ ਦੇ ਪਤੇ ਬਾਰੇ ਜਾਣਕਾਰੀ ਹੋਵੇ ਤਾਂ ਉਹ Sho Div.No 05 ਜਲੰਧਰ ਦੇ ਮੋਬਾਇਲ ਨੰ. 9592914115 ਤੇ ਇਸ ਦੇ ਤਫਤੀਸ਼ੀ ਅਫਸਰ ਏ.ਐਸ.ਆਈ. ਰਾਜ ਕੁਮਾਰ ਥਾਣਾ ਡਿਵੀਜ਼ਨ ਨੰ. 05 ਦੇ ਮੋਬਾਇਲ ਨੰ. 99154-16305 ’ਤੇ ਦਿੱਤੀ ਜਾਵੇ।