ਸਕੂਲ ਕਮੇਟੀ ਦੇ ਚੇਅਰਮੈਨ ਸ੍ਰ ਗੁਰਕ੍ਰਿਪਾਲ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਸ਼ਹਿਰ ਦੇ ਬਾਂਕੀ ਸਕੂਲਾਂ ਨਾਲੋਂ ਅੱਧੀ ਤੋਂ ਵੀ ਘੱਟ ਫ਼ੀਸ ਹੋਣ ਦੇ ਬਾਵਜੂਦ ਲੋੜਵੰਦ ਬੱਚਿਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਜਿਸ ਸਕੂਲ ਕੇਵਲ ਸਕੂਲੀ ਵਿੱਦਿਆ ਹੀ ਨਹੀਂ ਸਗੋਂ ਗੁਰਬਾਣੀ ਅਤੇ ਧਾਰਮਿਕ ਤਾਲੀਮ ਵੀ ਦਿੱਤੀ ਜਾਂਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਵਿੱਚ ਵੀ ਲੋੜਵੰਦ ਲੋਕਾਂ ਲਈ ਸੇਵਾ ਭਾਵਨਾ ਪ੍ਰਫੁੱਲਤ ਕੀਤੀ ਜਾ ਸਕੇ। ਗੁਰੂ ਹਰਿਗੋਬਿੰਦ ਹਸਪਤਾਲ ਦੇ ਚੇਅਰਮੈਨ ਸ੍ਰ ਸੁਰਜੀਤ ਸਿੰਘ ਚੀਮਾ, ਸਕੂਲ ਦੇ ਵਾਇਸ ਚੇਅਰਮੈਨ ਐਡਵੋਕੇਟ ਸਤਿੰਦਰਪਾਲ ਸਿੰਘ ਛਾਬੜਾ ਅਤੇ ਅਕਾਲੀ ਰਛਪਾਲ ਸਿੰਘ ਨੇ ਵੀ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਲਈ ਚੰਗੀ ਵਿੱਦਿਆ ਦੀ ਕਾਮਨਾ ਕੀਤੀ। ਸਮਾਪਤੀ ਉਪਰੰਤ ਸਭਨਾਂ ਨੇ ਚਾਹ ਅਤੇ ਮਿਸਠਾਨ ਪ੍ਰਸ਼ਾਦਿ ਛੱਕਿਆ।