ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਵੀਰ ਕੌਰ ਪਤਨੀ ਓਮ ਪ੍ਰਕਾਸ਼ ਵਾਸੀ ਗੁਰੂ ਤੇਗ ਬਹਾਦਰ ਨਗਰ ਜ਼ੀਰਾ ਨੇ ਦੱਸਿਆ ਕਿ ਉਸ ਦੀ ਲੜਕੀ ਕੋਮਲ ਦਾ ਵਿਆਹ ਪਿੰਡ ਸੁੱਖੇਵਾਲਾ ਵਿਖੇ ਹੋਇਆ ਸੀ, ਜਿਸ ਦੀ ਸੱਸ ਨਿੰਮੋ ਪਤਨੀ ਬਿੰਦਰ ਸਿੰਘ ਅਤੇ ਪਤੀ ਸਾਜਨ ਪੁੱਤਰ ਬਿੰਦਰ ਵਾਸੀਅਨ ਸੁੱਖੇਵਾਲਾ ਉਸ ਨੂੰ ਦਾਜ ਦਹੇਜ ਕਾਰਨ ਤੰਗ ਪ੍ਰੇਸ਼ਾਨ ਕਰਦੀ ਸੀ।
ਜਸਵੀਰ ਕੌਰ ਨੇ ਦੱਸਿਆ ਕਿ ਇਸੇ ਦੇ ਚੱਲਦੇ ਉਸ ਦੀ ਲੜਕੀ ਕੋਮਲ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਖਾ ਲਈ, ਜਿਸ ਕਾਰਨ ਕੋਮਲ ਦੀ ਮੌਤ ਹੋ ਗਈ। ਥਾਣਾ ਸਦਰ ਜ਼ੀਰਾ ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵੀਰ ਕੌਰ ਦੇ ਬਿਆਨਾਂ ’ਤੇ ਵਿਆਹੁਤਾ ਦੀ ਸੱਸ ਨਿੰਮੋ ਅਤੇ ਪਤੀ ਸਾਜਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
