ਜਲੰਧਰ (ਵਿੱਕੀ ਸੂਰੀ) : ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਨਵੇਂ ਬਣ ਰਹੇ ਮੰਦਰ ਅੰਦਰਲਾ ਵਿਹੜਾ ਵੱਡਾ ਬਾਜ਼ਾਰ ਬਸਤੀ ਸ਼ੇਖ ਵਿਖੇ ਅੱਜ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਵੱਲੋ ਮੰਦਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਓਹਨਾ ਦਾ ਪੂਰਾ ਪਰਿਵਾਰ ਵੀ ਓਹਨਾ ਦੇ ਨਾਲ ਹਾਜ਼ਰ ਸੀ ਇਸ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪ੍ਰਤਿਮਾ ਨੂੰ ਮੰਦਰ ’ਚ ਸ਼ੁਸ਼ੋਭਿਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ ਸ਼ੁੱਭ ਕੰਮ ਲਈ ਇਥੇ ਬੁਲਾਉਣ ਅਤੇ ਬਹੁਤ ਮਾਣ-ਸਨਮਾਨ ਦੇਣ ਲਈ ਮੈਂ ਇਲਾਕੇ ਦੇ ਪਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਦੱਸਣਯੋਗ ਹੈ ਕਿ ਬੰਟੂ ਸਬਰਵਾਲ ਜੀ ਵੱਲੋ ਅੱਜ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦੀ ਪ੍ਰਤਿਮਾ ਭੇਂਟ ਕੀਤੀ ਗਈ ਅਤੇ ਉਸ ਪ੍ਰਤਿਮਾ ਸਥਾਪਨਾ ਵੀ ਉਹਨਾਂ ਦੁਆਰਾ ਕੀਤੀ ਗਈ ।ਇਸ ਮੌਕੇ ਸ. ਮਨਜੀਤ ਸਿੰਘ ਟੀਟੂ ਅਤੇ ਓਹਨਾ ਨੇ ਪੂਰੇ ਪਰਿਵਾਰ ਨੇ ਓਹਨਾ ਦਾ ਧੰਨਵਾਦ ਕੀਤਾ ।
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਨੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ,ਉਹਨਾਂ ਦੀ ਪਤਨੀ ਨਰਿੰਦਰ ਕੌਰ ਨੂੰ ਸਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਬੈਂਡ ਬਾਜੇ ਦੇ ਨਾਲ ਸ਼ੋਭਾ ਯਾਤਰਾ ਵੀ ਕੱਢੀ ਗਈ ਅਤੇ ਲੋਕਾਂ ਨੇ ਥਾਂ ਥਾਂ ਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਸ਼ੋਭਾ ਯਾਤਰਾ ਪਰਿਕਰਮਾ ਕਰਕੇ ਵਾਪਸ ਮੰਦਰ ਪਹੁੰਚੀ। ਮੰਦਿਰ ਵਿੱਚ ਸਾਰੀਆਂ ਸੰਗਤਾਂ ਵਾਸਤੇ ਲੰਗਰ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਇਸ ਮੰਦਰ ਦਾ ਨੀਂਹ ਪੱਥਰ ਮਨਜੀਤ ਸਿੰਘ ਟੀਟੂ ਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਵਲੋਂ ਰੱਖਿਆ ਗਿਆ ਸੀ। ਉਨ੍ਹਾਂ ਅਰਦਾਸ ਕੀਤੀ ਸੀ ਕਿ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੀ ਉਸਾਰੀ ’ਚ ਕੋਈ ਰੁਕਾਵਟ ਨਾ ਆਵੇ ਅਤੇ ਪ੍ਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਕਬੂਲ ਕਰਦੇ ਹੋਏ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦੀ ਦੇ ਮੰਦਰ ਦੇ ਨਿਰਮਾਣ ਨੂੰ ਜਲਦੀ ਪੂਰਾ ਕਰਵਾਇਆ ਤਾ ਜੋ ਇਸ ਮੰਦਰ ਦਾ ਉਦਘਾਟਨ ਬਹੁਤ ਵਧੀਆ ਵਧੀਆ ਤਰੀਕੇ ਨਾਲ ਹੋ ਸਕੇ ।
ਇਸ ਸ਼ੁਭ ਮੌਕੇ ਤੇ ਅਮਰਪ੍ਰੀਤ ਸਿੰਘ , ਜੋਤੀ ਟੰਡਨ , ਗਗਨਦੀਪ , ਗੋਰੀ ਪਤੰਗਾ ਵਾਲਾ, ਦਵਿੰਦਰ ਸਿੰਘ ਬੰਟੀ , ਹੈਪੀ ਥਾਪਰ, ਲਵਲੀ ਥਾਪਰ, ਅਸ਼ਵਨੀ ਅਟਵਾਲ, ਪਿੰਕਾ ਸਹੋਤਾ , ਬਾਬਾ ਖਜਾਨ , ਗੋਪਾਲ ਕ੍ਰਿਸ਼ਨ, ਰਵੀ ਸਹੋਤਾ, ਗੋਪਾਲ ਕ੍ਰਿਸ਼ਨ, ਚੰਦਰ ਪ੍ਰਕਾਸ਼ , ਰਿੰਕੂ ਸਹੋਤਾ, ਰਾਹੁਲ ਥਾਪਰ ਆਦਿ ਹਾਜ਼ਰ ਸਨ।