ਕੰਗਨਾ ਰਣੌਤ ਦਾ ‘ਥੱਪੜ ਸਕੈਂਡਲ’ ਜਿੱਥੇ ਠੰਡਾ ਹੁੰਦਾ ਨਜ਼ਰ ਆ ਰਿਹਾ ਸੀ, ਉੱਥੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਇਸ ਮੁੱਦੇ ਤੇ ਪ੍ਰਤੀਕ੍ਰਿਆ ਆਈ ਹੈ। ਇਸ ਮਾਮਲੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਕੰਗਣਾ ਨੂੰ ਥੱਪੜ ਨਹੀਂ ਮਾਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਥੱਪੜ ਮਾਰਨਾ ਗਲਤ ਹੈ ਪਰ ਜਿਸ ਤਰ੍ਹਾਂ ਕੰਗਨਾ ਬਿਆਨ ਦੇ ਰਹੀ ਹੈ ਕਿ ਪੰਜਾਬ ‘ਚ ਅੱਤਵਾਦ ਹੈ, ਉਹ ਕਿੰਨਾ ਗਲਤ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ‘ਤੇ ਕੁਲਵਿੰਦਰ ਦਾ ਕਹਿਣਾ ਹੈ ਕਿ ਉਹ ਕਿਸਾਨ ਅੰਦੋਲਨ ‘ਤੇ ਕੰਗਨਾ ਦੇ ਪੁਰਾਣੇ ਬਿਆਨ ਤੋਂ ਨਾਰਾਜ਼ ਸੀ।

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਸੂਬੇ ਨੂੰ ਇਸ ਤਰ੍ਹਾਂ ਬਦਨਾਮ ਨਹੀਂ ਕਰਨਾ ਚਾਹੀਦਾ। ਪੰਜਾਬ ਉਹ ਧਰਤੀ ਹੈ ਜਿੱਥੇ ਸਰਹੱਦੀ ਇਲਾਕਿਆਂ ਵਿੱਚ ਦੇਸ਼ ਦੀ ਰਾਖੀ ਲਈ ਫੌਜੀ ਲਗਾਤਾਰ ਤਾਇਨਾਤ ਰਹਿੰਦੇ ਹਨ, ਭਾਵੇਂ ਗਰਮੀ ਹੋਵੇ ਜਾਂ ਸਰਦੀ, ਪਰ ਇਨ੍ਹਾਂ ਨੂੰ ਹਰ ਵਾਰ ਅੱਤਵਾਦ ਅਤੇ ਕੱਟੜਵਾਦ ਦੀ ਗੱਲ ਹੀ ਚੇਤੇ ਆਉਂਦੀ ਹੈ। ਦਰਅਸਲ, ਕੰਗਨਾ ਰਣੌਤ ਲੋਕ ਸਭਾ ਚੋਣਾਂ ਵਿੱਚ ਹਿਮਾਚਲ ਦੀ ਮੰਡੀ ਸੀਟ ਤੋਂ ਜਿੱਤ ਕੇ ਚੰਡੀਗੜ੍ਹ ਤੋਂ ਦਿੱਲੀ ਆ ਰਹੀ ਸੀ।ਫਲਾਈਟ ‘ਚ ਸਵਾਰ ਹੋਣ ਤੋਂ ਪਹਿਲਾਂ ਉੱਥੇ ਤਾਇਨਾਤ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਕੰਗਨਾ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ ਕਿ ਹਰ ਬਲਾਤਕਾਰੀ, ਕਾਤਲ ਅਤੇ ਚੋਰ ਕੋਲ ਅਪਰਾਧ ਕਰਨ ਦੇ ਭਾਵਨਾਤਮਕ, ਸਰੀਰਕ, ਮਾਨਸਿਕ ਅਤੇ ਵਿੱਤੀ ਕਾਰਨ ਹੁੰਦੇ ਹਨ। ਬਿਨਾਂ ਕਾਰਨ ਕੋਈ ਜੁਰਮ ਨਹੀਂ ਹੁੰਦਾ, ਫਿਰ ਵੀ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ।