ਫਰੀਦਕੋਟ 20 ਮਈ (ਵਿਪਨ ਮਿੱਤਲ) ਪਿੰਡ ਅਰਾਈਆ ਵਾਲਾ ਕਲਾਂ ਵਿਖੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ ਵੱਲੋਂ ਵਾਤਾਵਰਣ ਪੁਲੀਤ ਹੋਣ ਤੇ ਹੋਰ ਸਮਾਜਿਕ ਬੁਰਾਈਆ ਦੇ ਖਾਤਮੇ ਸਬੰਧੀ ਸੈਮੀਨਾਰ ਕਰਵਾਇਆ ਗਿਆ । ਇਹ ਸੈਮੀਨਾਰ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਰੁੱਪ ਆਫ ਫੈਮਿਲੀਜ ਬਰੈਂਪਟਨ (ਕੈਨੇਡਾ) ਕੋਟਕਪੂਰਾ ਦੇ ਸਹਿਯੋਗ ਨਾਲ ਸਿਹਤ, ਸਿੱਖਿਆ, ਵਾਤਾਵਰਣ ਤੇ ਸਿਹਤਮੰਦ ਪੰਜਾਬ ਸਬੰਧੀ ਸਕੂਲੀ ਬੱਚਿਆਂ ਨੂੰ ਸੈਮੀਨਾਰ ਰਾਹੀ ਵਾਤਵਰਣ, ਪਾਣੀ ਤੇ ਹਵਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਸਥਾ ਵਾਤਾਵਰਨ ਸਬੰਧੀ,ਕੈਂਸਰ ਸਬੰਧੀ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਆਵਾਜ਼ ਚੁੱਕਣ ਲਈ, ਧਰਤੀ, ਹਵਾ, ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸੰਸਥਾ ਵਡਮੁੱਲਾ ਯੋਗਦਾਨ ਪਾ ਰਹੀ ਹੈ । ਉਹਨਾਂ ਕਿਹਾ ਕਿ ਸਕੂਲਾਂ ਵਿੱਚ ਸੈਮੀਨਾਰ ਕਰਕੇ ਬੱਚਿਆਂ ਨੂੰ ਸਮਾਜਿਕ ਬੁਰਾਈਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ ਬੱਚਿਆਂ ਨੂੰ ਗਰੁੱਪ ਆਫ ਫੈਮਿਲੀਜ ਬਰੈਂਪਟਨ (ਕੈਨੇਡਾ) ਕੋਟਕਪੂਰਾ ਦੇ ਸਹਿਯੋਗ ਨਾਲ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਜਾਗਰੂਕਤਾ ਸਬੰਧੀ ਕਾਪੀਆਂ ਬੱਚਿਆਂ ਨੂੰ ਦਿੱਤੀਆਂ ਗਈਆਂ । ਇਸ ਮੌਕੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਨੇ ਕੋਟਕਪੂਰਾ ਗਰੁੱਪ ਆਫ਼ ਫ਼ੈਮਿਲੀਸ ਕੈਨੇਡਾ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੰਸਥਾ ਵੱਲੋਂ ਸੁਸਾਇਟੀ ਨੂੰ ਕਾਪੀਆਂ ਦੀ ਸੇਵਾ ਕੀਤਾ ਜਾਂਦੀ ਹੈ । ਉਹਨਾਂ ਦੱਸਿਆ ਕਿ ਸੰਸਥਾਂ ਪਿਛਲੇ 18 ਸਾਲਾਂ ਤੋਂ ਕੈਂਸਰ ਦੀ ਰੋਕਥਾਮ, ਇਲਾਜ ਤੇ ਦਵਾਈਆ ਬਾਰੇ ਕੰਮ ਕਰ ਰਹੀ ਹੈ । ਉਹਨਾਂ ਦੱਸਿਆ ਕਿ ਸੰਸਥਾ ਦੇ ਉਪਰਾਲੇ ਸਦਕਾ ਹੀ ਕੈਂਸਰ ਰਾਹਤ ਫੰਡ 150000 ਰੁਪਏ ਤੱਕ ਮੁਫ਼ਤ ਇਲਾਜ, ਦਵਾਈਆਂ ਵਿੱਚ ਐਮ ਆਰ ਪੀ ਦੇ ਨਾਮ ਤੇ ਹੁੰਦੀ ਲੁੱਟ ਰੋਕਣ ਲਈ ਮਾਨਯੋਗ ਹਾਈ ਕੋਰਟ ਰਾਹੀਂ 150 ਦਵਾਈਆਂ ਦੇ ਰੇਟ ਨਿਰਧਾਰਤ ਕਰਵਾਏ। ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਲੋੜਵੰਦ ਕੈਂਸਰ ਪੀੜਤ ਪਰਿਵਾਰਾਂ ਦੀ ਆਰਿਥਕ ਸਹਾਇਤਾ ਵੀ ਕਰ ਰਹੀ ਹੈ । ਉਹਨਾਂ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਮਾਨਵਤਾ ਭਲਾਈ ਲਈ ਕਾਰਜ ਜਾਰੀ ਰਹਿਣਗੇ । ਇਸ ਮੌਕੇ ਹਰੀਸ਼ ਵਰਮਾਂ, ਭਜਨ ਸਿੰਘ, ਮਦਨ ਲਾਲ ਅਤੇ ਸਕੂਲ ਦਾ ਸਟਾਫ ਗੁਰਮੀਤ ਸਿੰਘ, ਸ਼ਮਸੇਰ ਸਿੰਘ, ਕਾਂਤਾ ਰਾਣੀ, ਨੀਲ ਕਮਲ, ਜਸਕਰਨ ਸਿੰਘ, ਸ਼ਿਵਜੀਤ ਕੌਰ, ਗੁਰਸ਼ਰਨਜੀਤ ਸਿੰਘ, ਮੀਨਾਕਸ਼ੀ ਗੁਪਤਾ, ਪਰਮਿੰਦਰ ਕੌਰ ਤੇ ਵਿਦਿਆਰਥੀ ਹਾਜ਼ਰ ਸਨ ।