ਫਰੀਦਕੋਟ 17 ਮਈ (ਵਿਪਨ ਮਿੱਤਲ) ਪਿੰਡ ਪੱਖੀ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਵਾਤਾਵਰਨ ਦੀ ਸੰਭਾਲ, ਨਸ਼ਿਆਂ ਖਿਲਾਫ ਜਾਗਰੂਕਤਾ, ਅਤੇ ਕੈਂਸਰ ਦੀ ਬਿਮਾਰੀ ਸਬੰਧੀ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ ਨੇ ਸੈਮੀਨਾਰ ਕਰਵਾਇਆ । ਇਸ ਮੌਕੇ ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਵੱਲੋਂ ਬੱਚਿਆਂ ਵਾਤਾਵਰਣ ਸਾਫ ਸੁਥਰਾ ਰੱਖਣ ਲਈ ਪੇ੍ਰਰਿਤ ਕੀਤਾ ਗਿਆ । ਉਹਨਾਂ ਬੱਚਿਆਂ ਨੂੰ ਆਪਣੇ ਜਨਮ ਦਿਨ ਦਾਦਾ ਦਾਦੀ ਮਾਤਾ ਪਿਤਾ ਦੇ ਜਨਮ ਦਿਨ ਮੌਕੇ ਪੌਦੇ ਲਗਾਕੇ ਪੌਦਿਆ ਦਾ ਦਰੱਖਤ ਬਨਣ ਤੱਕ ਪਾਲਣ ਪੋਸ਼ਣ ਕਰਨ ਲਈ ਪੇ੍ਰਰਿਤ ਕੀਤਾ । ਉਹਨਾਂ ਬੱਚਿਆ ਨੂੰ ਸੰਬੋਧਨ ਕਰਦਿਆਂ ਸਮਾਜਿਕ ਬੁਰਾਈਆਂ ਖਿਲਾਫ ਵੀ ਜਾਗਰੂਕ ਕੀਤਾ ਅਤੇ ਚੰਗਾ ਜੀਵਨ ਜਿਉਣ ਦੀ ਜਾਂਚ ਦੱਸੀ । ਇਸ ਮੌਕੇ ਉਹਨਾਂ ਕੈਂਸਰ ਦੀ ਬਿਮਾਰੀ ਤੋਂ ਬਚਣ ਲਈ ਸਾਦਾ ਤੇ ਸੰਤੁਲਿਤ ਭੋਜਣ ਖਾਣ ਲਈ ਪੇ੍ਰਰਿਤ ਕੀਤਾ ਅਤੇ ਆਪਣੀ ਸੁਖਮਈ ਤੇ ਤੰਦਰੁਸਤ ਜਿੰਦਗੀ ਲਈ ਫਾਸਟ ਫੂਡ ਨਾ ਖਾਣ ਲਈ ਪ੍ਰੇਰਿਤ ਕੀਤਾ। ਉਹਨਾਂ ਬੱਚਿਆਂ ਨੂੰ ਨਸ਼ੇ ਵਰਗੀ ਭਿਆਨਕ ਅਲਾਮਤ ਤੋਂ ਬਚਣ ਲਈ ਚੰਗੀਆਂ ਕਿਤਾਬਾਂ ਪੜਣ, ਬੁਰੀ ਸੰਗਤ ਤੋਂ ਬਚਣ ਲਈ ਅਤੇ ਖੁਸ਼ਹਾਲ ਤੇ ਸੁਖਮਈ ਜਿੰਦਗੀ ਜਿਉਣ ਦੇ ਗੁਰ ਦੱਸੇ । ਇਸ ਮੌਕੇ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਨੇ ਵੀ ਬੱਚਿਆਂ ਨੂੰ ਸੈਰ ਕਰਨ, ਵਾਤਾਵਰਣ ਲਈ ਕੰਮ ਕਰਨ ਤੇ ਸਖਤ ਮੇਹਨਤ ਕਰਕੇ ਕਲਾਸਾਂ ਵਿੱਚੋ ਚੰਗੇ ਅੰਕ ਲੈਕੇ ਪੜਾਈ ਕਰਨ ਲਈ ਜਾਗਰੂਕ ਕੀਤਾ । ਇਸ ਮੌਕੇ ਬੱਚਿਆਂ ਨੂੰ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਜਾਗਰੂਕਤਾ ਸਬੰਧੀ ਕਾਪੀਆਂ ਦਿੱਤੀਆਂ ਗਈਆਂ । ਇਸ ਮੌਕੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਨੇ ਕੋਟਕਪੂਰਾ ਗਰੁੱਪ ਆਫ਼ ਫ਼ੈਮਿਲੀਸ ਕੈਨੇਡਾ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੰਸਥਾ ਵੱਲੋਂ ਸੁਸਾਇਟੀ ਨੂੰ ਕਾਪੀਆਂ ਦੀ ਸੇਵਾ ਕੀਤਾ ਜਾਂਦੀ ਹੈ । ਉਹਨਾਂ ਦੱਸਿਆ ਕਿ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ 2007 ਤੋਂ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਹੀ ਹੈ । ਸੰਸਥਾ ਦੇ ਬਾਨੀ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਵਾਤਾਵਰਨ ਸਬੰਧੀ,ਕੈਂਸਰ ਸਬੰਧੀ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਆਵਾਜ਼ ਚੁੱਕਣ ਲਈ, ਧਰਤੀ, ਹਵਾ, ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਵੀ ਸੰਸਥਾ ਵਡਮੁੱਲਾ ਯੋਗਦਾਨ ਪਾ ਰਹੀ ਹੈ । ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਰੀਜ਼ਾ ਲਈ ਕੈਂਸਰ ਰਾਹਤ ਫੰਡ 150000 ਰੁਪਏ ਤੱਕ ਮੁਫ਼ਤ ਇਲਾਜ, ਕਾਲੇ ਪੀਲੀਏ ਦੇ ਮਰੀਜ਼ਾ ਲਈ ਮੁਫ਼ਤ ਇਲਾਜ ਦੀ ਸਹੂਲਤ, ਦਵਾਈਆਂ ਵਿੱਚ ਐਮ ਆਰ ਪੀ ਦੇ ਨਾਮ ਤੇ ਹੁੰਦੀ ਲੁੱਟ ਰੋਕਣ ਲਈ ਮਾਨਯੋਗ ਹਾਈ ਕੋਰਟ ਰਾਹੀਂ 150 ਦਵਾਈਆਂ ਦੇ ਰੇਟ ਨਿਰਧਾਰਤ ਕਰਵਾਏ, ਹਜਾਰਾਂ ਰੁੱਖਾਂ ਦਾ ਉਜਾੜਾ ਰੁਕਵਾਇਆ ਅਤੇ ਸਮੇਂ ਸਮੇਂ ਲੋੜਵੰਦ ਕੈਂਸਰ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਦੇ ਦਰਜਨਾਂ ਬੱਚਿਆਂ ਨੂੰ ਪੜ੍ਹਾਇਆ ਅਤੇ ਸੈਂਕੜੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਕੰਪਿਊਟਰ ਸਿੱਖਿਆ ਪ੍ਰਦਾਨ ਕੀਤੀ ਗਈ । ਉਹਨਾਂ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਮਾਨਵਤਾ ਭਲਾਈ ਲਈ ਕਾਰਜ ਜਾਰੀ ਰਹਿਣਗੇ । ਇਸ ਮੌਕੇ ਹਰੀਸ਼ ਵਰਮਾਂ, ਭਜਨ ਸਿੰਘ, ਮਦਨ ਲਾਲ ਅਤੇ ਸਕੂਲ ਦਾ ਸਟਾਫ ਪਿ੍ਰੰਸੀਪਲ ਗੋਪਾਲ ਕ੍ਰਿਸ਼ਨ,ਸੁਖਦੇਵ ਸਿੰਘ, ਰਾਜਦੀਪ ਕੋਰ, ਮਨਦੀਪ ਕੌਰ, ਬਲਜੀਤ ਸਿੰਘ, ਸੋਹਣ ਸਿੰਘ, ਅੰਜਨਾ ਜੈਨ, ਪਰਮਿੰਦਰ ਕੌਰ ਸਾਇੰਸ, ਕਵਲਜੀਤ ਸਿੰਘ, ਪਰਮਿੰਦਰ ਕੌਰ ਪੰਜਾਬੀ, ਮਨਪ੍ਰੀਤ ਕੌਰ, ਅਨੀਤਾ ਰਾਣੀ, ਮੋਨਕਾ ਕੁਮਾਰੀ, ਵੀਰਪਾਲ ਕੌਰ, ਸੀਮਾ ਰਾਣੀ, ਹਰਵਿੰਦਰ ਕੌਰ, ਸਰਬਜੀਤ ਕੌਰ ਤੇ ਵਿਦਿਆਰਥੀ ਹਾਜ਼ਰ ਸਨ ।