ਭੋਗਪੁਰ (ਵਿੱਕੀ ਸੂਰੀ)- ਭੋਗਪੁਰ ਇਲਾਕੇ ਵਿੱਚ ਉਸ ਸਮੇਂ ਖੁਸ਼ੀ ਦਾ ਮਾਹੌਲ ਛਾ ਗਿਆ ਜਦੋਂ ਹਾਰਦਿਕ ਰਾਜਪੂਤ ਨੂੰ ਕੇਂਦਰੀ ਵਿਦਿਆਲਿਆ ਨੰਬਰ 1 ਆਦਮਪੁਰ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਹਾਰਦਿਕ ਰਾਜਪੂਤ ਢਾਈ ਸਾਲ ਦੀ ਉਮਰ ਵਿਚ ਉਨ੍ਹਾਂ ਦੇ ਪਿਤਾ ਉਸਤਾਦ ਪੀਸੀ ਰਾਓਤ ਰਾਜਪੂਤ ਕੋਲੋਂ ਸੰਗੀਤ ਸਿਖਣਾ ਸ਼ੁਰੂ ਕੀਤਾ। ਅਕਾਸ਼ਵਾਣੀ ਜਲੰਧਰ ਅਤੇ ਦੂਰਦਰਸ਼ਨ ਜਲੰਧਰ ਅਤੇ ਅਨੇਕਾਂ ਸਟੇਜਾਂ ਵਿੱਚ ਗੁਰਬਾਣੀ ਸ਼ਬਦ,ਸੂਫੀ ਕਲਾਮ ਅਤੇ ਸ਼੍ਰੀ ਰਾਮ ਭਜਨ ਸ਼ੁਰੂ ਕੀਤਾ ਅਨੇਕਾਂ ਸੰਸਥਾਵਾਂ ਵੱਲੋਂ ਹਾਰਦਿਕ ਰਾਜਪੂਤ ਨੂੰ ਸਨਮਾਨਿਤ ਕੀਤਾ ਗਿਆ। ਸਕੂਲਾਂ ਵਿੱਚ ਹੋਏ ਵੱਧ ਤੋਂ ਵੱਧ ਪ੍ਤਿਯੋਗਤਾਵਾ ਜਿੱਤ ਕੇ ਵਿਖਾਇਆ। ਭੋਗਪੁਰ ਅਤੇ ਪੂਰੇ ਭਾਰਤ ਦਾ ਨਾਂ ਉਦੋਂ ਰੌਸ਼ਨ ਕੀਤਾ ਜਦੋਂ ਦੇਸ਼ ਦੇ ਸੱਭਿਆਚਾਰ ਮੰਤਰੀ ਵਲੋਂ ਇੱਕ ਟੈਬਲੇਟ ਇੱਕ ਪ੍ਰਮਾਣ ਪੱਤਰ ਦੇ ਕੇ ਹਾਰਦਿਕ ਰਾਜਪੂਤ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਪਿਤਾ ਉਸਤਾਦ ਪੀਸੀ ਰਾਓਤ ਰਾਜਪੂਤ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਰਦਿਕ ਰਾਜਪੂਤ ਭੋਗਪੁਰ ਦਾ ਬਾਲ ਕਲਾਕਾਰ ਰਿਹਾ ਅਤੇ 12ਵੀ ਜਮਾਤ ਵਿੱਚ ਪੜ੍ਹਦੇ ਹੋਏ ਵੱਡੇ ਪੱਧਰ ਤੇ ਨਾਂਅ ਰੌਸ਼ਨ ਕੀਤਾ। ਇਹ ਭੋਗਪੁਰ ਪੰਜਾਬ ਅਤੇ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ ਦੇਸ਼ ਦੇ ਸੱਭਿਆਚਾਰ ਮੰਤਰੀ ਅਤੇ ਦੇਸ਼ ਦੇ ਸਿੱਖਿਆ ਮੰਤਰੀ ਪ੍ਰਧਾਨ ਧਰਮਿੰਦਰ ਦਾ ਧੰਨਵਾਦ ਕੀਤਾ ਅਤੇ ਹਾਰਦਿਕ ਰਾਜਪੂਤ ਨੇ ਆਪਣੇ ਪਰਿਵਾਰ,ਰਿਸ਼ਤੇਦਾਰ ਦੇ ਹੌਸਲੇ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅੱਗੇ ਵੀ ਦੇਸ਼ ਦੇ ਸਿੱਖਿਆ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਹਾਰਦਿਕ ਰਾਜਪੂਤ ਨੂੰ ਕਿਸੇ ਚੰਗੇ ਕਾਲਜ ਜਾ ਯੂਨੀਵਰਸਟੀ ਵਿਚ ਸਿਖਿਆ ਮੰਤਰਾਲੇ ਵੱਲੋਂ ਵਧੀਆ ਅਤੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਪ੍ਰਮਾਤਮਾ ਕਰੇ ਕਿ ਹਾਰਦਿਕ ਰਾਜਪੂਤ ਦੇਸ਼ ਦਾ ਨਾਂ ਇਸੇ ਤਰ੍ਹਾਂ ਰੌਸ਼ਨ ਕਰੇਗਾ। ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ,ਪਵਨ ਕੁਮਾਰ,ਅਕਸ਼ੈ ਕੁਮਾਰ,ਕੁਲ ਭੂਸ਼ਣ ਸ਼ਰਮਾ,ਸੁਰਜੀਤ ਕੌਰ,ਰੀਤੂ ਬਾਲਾ,ਨੀਲਮ,ਦਲਜੀਤ ਆਦਿ ਅਧਿਆਪਕ ਮੌਜੂਦ ਸਨ।