ਕੀਰਤਪੁਰ ਸਾਹਿਬ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਆਕਸੀਜਨ ਗੈਸ ਦੇ ਸਿਲੰਡਰਾਂ ਨਾਲ ਭਰਿਆ ਟਰੱਕ ਪਲਟ ਗਿਆ। ਟਰੱਕ ਪਲਟਨ ਕਾਰਨ ਸਿਲੰਡਰਾਂ ਵਿੱਚ ਅੱਗ ਲੱਗ ਗਈ ਤੇ ਡ੍ਰਾਈਵਰ ਗੱਡੀ ਵਿੱਚ ਫਸ ਗਿਆ। ਡ੍ਰਾਈਵਰ ਨੂੰ ਫਸਿਆ ਦੇਖ ਕੇ ਲੋਕਾਂ ਨੇ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਪੁਲਿਸ ਪ੍ਰਸ਼ਾਸਨ ਤੇ ਸੜਕ ਸੁਰੱਖਿਆ ਫੋਰਸ ਵੀ ਮੌਕੇ ‘ਤੇ ਪਹੁੰਚੀ ਤੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।

    ਦੱਸਿਆ ਜਾ ਰਿਹਾ ਹੈ ਕਿ ਟਰੱਕ ਦਿੱਲੀ ਤੋਂ ਨੰਗਲ ਜਾ ਰਿਹਾ ਸੀ। ਇਸ ਦੌਰਾਨ ਟਰੱਕ ਕੀਰਤਪੁਰ ਸਾਹਿਬ ਵਿੱਚ ਪਲਟ ਗਿਆ। ਜਿਸ ਕਾਰਨ ਡਰਾਈਵਰ ਘੰਟੇ ਤੱਕ ਟਰੱਕ ਅੰਦਰ ਫਸਿਆ ਰਿਹਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਤੇ ਪੁਲਿਸ ਪ੍ਰਸ਼ਾਸਨ ਮਦਦ ਦੇ ਲਈ ਪਹੁੰਚਿਆ। ਸਾਰਿਆਂ ਨੇ ਮਿਲ ਕੇ ਡ੍ਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ।

    ਦੱਸ ਦੇਈਏ ਕਿ ਟਰੱਕ ਪਲਟਨ ਮਗਰੋਂ ਸਿਲੰਡਰਾਂ ਵਿੱਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੋਰਚਾ ਸੰਭਾਲਿਆ ਤੇ ਕਦੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾ ਲਿਆ। ਚਾਲਕ ਦੀ ਪਹਿਚਾਣ ਦੁਬੇ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

     

    अस्वीकरण

    वेलकम पुंजाब न्यूज़ को उपरोक्त समाचार सोशल मीडिया से प्राप्त हुआ है। हम किसी भी खबर की आधिकारिक पुष्टि नहीं करते हैं. यदि किसी को किसी खबर पर कोई आपत्ति है या किसी खबर में अपना संस्करण शामिल करना चाहता है तो वह हमसे संपर्क कर सकता है। हमारा नंबर है 9888000373