ਸ਼ਹੀਦ ਭਗਤ ਸਿੰਘ ਦੀ ਜਯੰਤੀ ਮੌਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਖਟਕੜਾ ਕਲਾਂ ਪਹੁੰਚੇ। ਇਥੇ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੀਐੱਮ ਮਾਨ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਚ ਭਗਤ ਸਿੰਘ ਦਾ ਯਾਦਗਾਰ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਈ ਜਾਵੇਗੀ।

    CM ਮਾਨ ਨੇ ਬ੍ਰਿਟਿਸ਼ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਕ੍ਰਾਂਤੀਕਾਰੀ ਯੋਧਾ ਸ਼ਹੀਦ ਭਗਤ ਸਿੰਘ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਜਜ਼ਬਾਤਾਂ ਦੀ ਕਿਤਾਬ ਹਾਂ… ਮੇਰੇ ਸ਼ਬਦ ਸਟੀਲ ਦੇ ਹਨ ਤੇ ਦੇਸ਼ਭਗਤੀ ਮੇਰਾ ਸਰੀਰ ਹੈ… ਤੇ ਇਰਾਦਾ ਕ੍ਰਾਂਤੀਕਾਰੀ ਹੈ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੋ ਦੁਨੀਆ ਦੇ ਅੰਤ ਤਕ ਸਾਡੇ ਦਿਲੋ-ਦਿਮਾਗ ‘ਤੇ ਰਾਜ ਕਰਦੇ ਰਹਿਣਗੇ। ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਜ਼ੁਲਮ ਦੀ ਅੱਗੇ ਜਦੋਂ ਵੀ ਉਠੇਗੀ, ਠੰਡੀ ਕਰਦੀ ਰਹਿਣਗੇ… ਅੱਜ ਸ਼ਹੀਦ ਭਗਤ ਸਿੰਘ ਦੀ ਜਯੰਤੀ ਮੌਕੇ ਮੈਂ ਉਸ ਕ੍ਰਾਂਤੀਕਾਰਤੀ ਆਤਮਾ ਨੂੰ ਦਿਲ ਤੋਂ ਨਮਨ ਕਰਦਾ ਹਾਂ… ਭਗਤ ਸਿੰਘ ਸਾਡੇ ਵਿਚਾਰਾਂ ਵਿਚ ਸਦਾ ਅਮਰ ਰਹਿਣਗੇ।

    ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਭਗਤ ਸਿੰਘ ਦੇ ਬਲਿਦਾਨਾਂ ਦੀ ਕਿਤਾਬਾਂ ਪੜ੍ਹਦਾ ਹਾਂ ਤਾਂ ਹਮੇਸ਼ਾ ਆਪਣੇ ਨਾਲ ਰੁਮਾਲ ਰੱਖਦਾ ਹਾਂ ਕਿਉਂਕਿ ਉਨ੍ਹਾਂ ਵੱਲੋਂ ਦਿੱਤੇ ਗਏ ਬਲਿਦਾਨਾਂ ਦੀਆਂ ਕਿਤਾਬਾਂ ਪੜ੍ਹ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਇਸ ਦੌਰਾਨ ਸੀਐੱਮ ਮਾਨ ਨੇ ਭਗਤ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਦਮੀ ਵੱਡਾ ਸਾਲਾਂ ਨਾਲ ਨਹੀਂ ਹੁੰਦਾ ਤਾਂ ਹੀ ਤਾਂ ਭਗਤ ਸਿੰਘ ਉਮਰ ਦੇ ਮੁਥਾਜ ਨਹੀਂ ਸਨ।