ਪਟਿਆਲਾ : ਪਟਿਆਲਾ ‘ਚ ਅੱਜ ਖ਼ਾਲਿਸਤਾਨੀ ਸਮਰਥਕਾਂ ਤੇ ਸ਼ਿਵ ਸੈਨਾ ਵਰਕਰਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਸਥਿਤੀ ਕੰਟਰੋਲ ਕਰਨ ਲਈ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਡੀਸੀ ਪਟਿਆਲਾ ਨੇ ਧਾਰਾ 144 ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹੇ ‘ਚ ਕਰਫ਼ਿਊ ਸ਼ਾਮ 7.00 ਵਜੇ ਤੋਂ 30 ਅਪ੍ਰੈਲ ਦੀ ਸਵੇਰੇ 6.00  ਵਜੇ ਤਕ ਲਾਗੂ ਰਹੇਗਾ। ਇਹ ਕਾਰਵਾਈ ਜ਼ਿਲ੍ਹੇ ‘ਚ ਲਾਅ ਅਤੇ ਆਰਡਰ ਬਣਾਈ ਰੱਖਣ ਲਈ ਕੀਤੀ ਗਈ ਹੈ।