ਫਗਵਾੜਾ (ਨਰੇਸ਼ ਪੱਸੀ ): ਮਾਨਯੋਗ ਸ੍ਰੀਮਤੀ ਵਤਸਲਾ ਗੁਪਤਾ IPS, ਐਸ ਐਸ ਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸਾਂ ਅਤੇ ਸ੍ਰੀਮਤੀ ਰੁਪਿੰਦਰ ਕੌਰ ਭੱਟੀ PPS ਐਸ.ਪੀ ਫਗਵਾੜਾ ਸ੍ਰੀ ਜਸਪ੍ਰੀਤ ਸਿੰਘ PPS ਉਪ ਪੁਲਿਸ ਕਪਤਾਨ ਫਗਵਾੜਾ ਜੀ ਦੀ ਰਹਿਨੁਮਾਈ ਹੇਠ ਭੈੜੇ ਪੁਰਸਾ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਐਸ ਆਈ ਲਾਭ ਸਿੰਘ 53/ਜਲੇ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾਬਾ ਜੀ ਦੀਆਂ ਹਦਾਇਤਾਂ ਪਰ ਏ ਐਸ ਆਈ ਜਤਿੰਦਰਪਾਲ 1469/ਕਪੂ ਸਮੇਤ ਪੁਲਿਸ ਪਾਰਟੀ ਦੇ ਪਿੰਡ ਨਸੀਰਾਬਾਦ ਤੋਂ ਪਿੰਡ ਟੋਡਰਪੁਰ ਦੀ ਪੱਰੀ ਸੜਕ ਬੇਈ ਬੰਨ੍ਹ ਨਸੀਰਾਬਾਦ ਨਾਕਾਬੰਦੀ ਕੀਤੀ ਗਈ ਸੀ ਅਤੇ ਥੋੜੇ ਸਮੇਂ ਬਾਅਦ ਬੇਈ ਦੀ ਕੱਚੀ ਪਟਰੀ ਤੇ ਪਿੰਡ ਮਲਕਪੁਰ ਵੱਲੋਂ ਇਕ ਸਕੂਟਰੀ ਟੰਗ ਚਿੱਟਾ ਜਿਸ ਨੂੰ ਇਕ ਮੋਨਾ ਨੌਜਵਾਨ ਚਲਾ ਰਿਹਾ ਸੀ ਜਿਸ ਦੇ ਪਿਛੇ ਇਕ ਔਰਤ ਬੈਠੀ ਸੀ ਜਿਸ ਨੂੰ ਸ਼ੱਕ ਦੀ ਬਿਨਾਹ ਪਰ ਰੁਕਣ ਦਾ ਇਸਾਰਾ ਕੀਤਾ ਜੇ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਸਕੂਟਰੀ ਨੂੰ ਹੌਲੀ ਕਰਕੇ ਪਿਛੇ ਨੂੰ ਮੁੜਣ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਉਕਤਾਨ ਨੂੰ ਕਾਬੂ ਕੀਤਾ ਕਾਬੂ ਸੁਦਾ ਸਕੂਟਰੀ ਚਾਲਕ ਦਾ ਨਾਮ ਪੁਛਣ ਤੇ ਆਪਣਾ ਨਾਮ ਰਣਜੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਮੰਨਣਹਾਨਾ ਥਾਣਾ ਮਹਿਲਪੁਰ ਜਿਲਾ ਹੁਸਿਆਰਪੁਰ ਅਤੇ ਪਿਛੇ ਬੈਠੀ ਔਰਤ ਨੇ ਆਪਣਾ ਨਾਮ ਰੇਸਮ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਨਸੀਰਾਬਾਦ ਥਾਣਾ ਰਾਵਲਪਿੰਡੀ ਦੱਸਿਆ ਜਿਹਨਾ ਦੀ ਸਕੂਟਰੀ ਦੀ ਤਲਾਸੀ ਹਸਬ ਜਾਬਤਾ ਅਨੁਸਾਰ ਕਰਨ ਤੇ ਇਹਨਾ ਪਾਸੇ 107 ਗ੍ਰਾਮ ਅਫੀਮ ਨਸ਼ੀਲੇ ਕੈਪਸੂਲਾ 60 PERVORIN SPAS ਅਤੇ ਇੱਕ ਲੱਖ ਰੁਪਏ ਡਰੰਗ ਮਨੀ ਬਰਾਮਦ ਹੋਈ ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।