ਵਿਜੀਲੈਂਸ ਵੱਲੋਂ ਪੂਰੇ ਮਾਮਲੇ ਦੀ ਜਾਂਚ  ਕਰ ਦਿੱਤੀ ਗਈ ਸ਼ੁਰੂ

    ਨੈਸ਼ਨਲ ਡੈਸਕ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ। ਉਹ ਵਿਜੀਲੈਂਸ ਦੀ ਰਾਡਾਰ ‘ਤੇ ਆ ਗਏ ਹਨ। ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਇੱਕ ਵਸਨੀਕ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਨੇਂ ਆਪਣੇ ਬੇਟੇ ਦੇ ਵਿਆਹ ਲਈ ਦਾਸਤਾਨ-ਏ-ਸ਼ਹਾਦਤ ਉਦਘਾਟਨੀ ਸਮਾਰੋਹ ਵਿਚ ਵੱਡਾ ਹੇਰਫੇਰ ਕੀਤਾ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਮੁੰਡੇ ਦੇ ਵਿਆਹ ਸਮਾਗਮ ਦਾ ਖਰਚਾ ਉਸ ਵਿਚੋਂ ਐਡਜਸਟ ਕੀਤਾ ਸੀ। ਉਦਘਾਟਨੀ ਸਮਾਰੋਹ ‘ਤੇ 1 ਕਰੋੜ 47 ਲੱਖ ਦਾ ਖਰਚਾ ਰਿਕਾਰਡ ਵਿਚ ਦਿਖਾਇਆ ਗਿਆ, ਜਿਸ ਵਿਚੋਂ ਉਨ੍ਹਾਂ ਦੇ ਬੇਟੇ ਦੇ ਵਿਆਹ ਸਮਾਗਮ ਦਾ ਖਰਚਾ ਵੀ ਕੱਢਿਆ ਗਿਆ ਸੀ।ਵਿਜੀਲੈਂਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।