ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਬਲਾਤਕਾਰ ਪੀੜਤਾ ਦੀ ਮੌਤ ‘ਤੇ ਗੁੱਸੇ ਦੇ ਵਿਚਕਾਰ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੀ ‘ਕ੍ਰਾਈਮ ਇਨ ਇੰਡੀਆ’ 2019 ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਭਰ ਵਿੱਚ ਔਰਤਾਂ ਵਿਰੁੱਧ ਆਮ ਅਪਰਾਧਾਂ ਵਿੱਚ ਭਾਰੀ ਵਾਧਾ ਹੋਇਆ ਹੈ। 2019 ਦੌਰਾਨ ਔਰਤਾਂ ਵਿਰੁੱਧ ਅਪਰਾਧਾਂ ਦੇ ਕੁੱਲ 4,05,861 ਮਾਮਲੇ ਸਾਹਮਣੇ ਆਏ, ਜੋ ਕਿ 2018 ਦੇ ਮੁਕਾਬਲੇ 7.3% ਦਾ ਵਾਧਾ ਦਰਸਾਉਂਦੇ ਹਨ।
ਭਿਆਨਕ ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ 16 ਮਿੰਟ ਵਿੱਚ ਇੱਕ ਔਰਤ ਨਾਲ ਕਿਤੇ ਨਾ ਕਿਤੇ ਬਲਾਤਕਾਰ ਹੁੰਦਾ ਹੈ ਅਤੇ ਹਰ ਚਾਰ ਮਿੰਟ ਵਿੱਚ ਇੱਕ ਔਰਤ ਨੂੰ ਆਪਣੇ ਸਹੁਰਿਆਂ ਦੇ ਹੱਥੋਂ ਬੇਰਹਿਮੀ ਦਾ ਸਾਹਮਣਾ ਕਰਨਾ ਪੈਂਦਾ ਹੈ। 2019 ਵਿੱਚ, ਦੇਸ਼ ਵਿੱਚ ਹਰ ਰੋਜ਼ ਬਲਾਤਕਾਰ ਦੇ 88 ਮਾਮਲੇ ਸਾਹਮਣੇ ਆਏ। ਸਾਲ ਵਿੱਚ ਦਰਜ ਕੀਤੇ ਗਏ ਕੁੱਲ 32,033 ਬਲਾਤਕਾਰ ਦੇ ਮਾਮਲਿਆਂ ਵਿੱਚੋਂ 11% ਦਲਿਤ ਭਾਈਚਾਰੇ ਦੇ ਸਨ।
ਆਈਪੀਸੀ ਦੇ ਤਹਿਤ ਔਰਤਾਂ ਦੇ ਖ਼ਿਲਾਫ਼ ਅਪਰਾਧ ਦੇ ਤਹਿਤ ਜ਼ਿਆਦਾ ਮਾਮਲੇ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਦੁਆਰਾ (30.9%) ਦੇ ਤਹਿਤ ਦਰਜ ਕੀਤੇ ਗਏ, ਇਸ ਤੋਂ ਬਾਅਦ ਔਰਤਾਂ ਉੱਤੇ ਹਮਲਾ ਕਰਨ ਦੇ ਇਰਾਦੇ ਨਾਲ ਉਨ੍ਹਾਂਦਾ ਅਪਮਾਨ (21.8%), ਔਰਤਾਂ ਨੂੰ ਅਗਵਾ (17.9%) ਤੇ ਬਲਤਾਕਾਰ (7.9%) ਦਰਜ ਕੀਤੇ ਗਏ। ਐਨਸੀਆਰਬੀ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2018 ਵਿਚ 58.8 ਦੀ ਤੁਲਨਾ ਵਿੱਚ 2019 ਵਿਚ ਪ੍ਰਤੀ ਲੱਖ ਮਹਿਲਾ ਆਬਾਦੀ ਤੇ ਦਰਜ ਅਪਰਾਧ ਦਰ 62.4 ਹੈ।”
ਅੰਕੜਿਆਂ ਮੁਤਾਬਕ ਸਭ ਤੋਂ ਵੱਧ ਬਲਾਤਕਾਰ ਦੇ ਮਾਮਲੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਏ ਹਨ। ਪਿਛਲੇ ਸਾਲ ਰਾਜਸਥਾਨ ਵਿੱਚ ਬਲਾਤਕਾਰ ਦੇ 6,000 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ 3,065 ਮਾਮਲੇ ਦਰਜ ਕੀਤੇ ਗਏ ਸਨ।
ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਵਿੱਚ ਅਗਵਾ ਦੇ ਮਾਮਲਿਆਂ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 2019 ਵਿੱਚ 0.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂ ਕਿ ਕੁੱਲ ਮਾਮਲਿਆਂ ਵਿੱਚੋਂ 78.6 ਫੀਸਦੀ ਵਿੱਚ ਔਰਤਾਂ ਅਤੇ ਲੜਕੀਆਂ ਪੀੜਤ ਸਨ। 2019 ਵਿੱਚ 1,08,025 ਪੀੜਤਾਂ ਦੇ ਨਾਲ ਕੁੱਲ 1,05,037 ਅਜਿਹੇ ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 2018 ਵਿੱਚ 1,05,734 ਮਾਮਲੇ ਸਾਹਮਣੇ ਆਏ ਸਨ।