ਹਰੇਕ ਬਲਾਕ ਵਿੱਚ ਕੁੱਕ-ਕਮ-ਹੈਲਪਰ ਕੁਕਿੰਗ ਮੁਕਾਬਲਾ ਕਰਵਾਇਆ ਜਾਵੇਗਾ। ਬਲਾਕ ਪੱਧਰ ‘ਤੇ ਜਿੱਤਣ ਵਾਲੇ ਕੁੱਕ-ਕਮ-ਹੈਲਪਰ ਨੂੰ ਜ਼ਿਲ੍ਹਾ ਪੱਧਰ ‘ਤੇ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਜ਼ਿਲ੍ਹਾ ਪੱਧਰ ‘ਤੇ ਜਿੱਤਣ ਵਾਲੇ ਕੁੱਕ-ਕਮ-ਹੈਲਪਰ ਨੂੰ ਰਾਜ ਪੱਧਰ ‘ਤੇ ਮੁਕਾਬਲਾ ਕਰਵਾਇਆ ਜਾਵੇਗਾ। ਇਹ ਮੁਕਾਬਲੇ ਮੌਜੂਦਾ ਮਿਡ-ਡੇ-ਮੀਲ ਮੁਤਾਬਕ ਕਰਵਾਏ ਜਾਣਗੇ, ਜਿਵੇਂਕਿ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਚੌਲਾਂ ਜਾਂ ਕਣਕ ਤੋਂ ਵਧੀਆ ਪਕਵਾਨ ਬਣਾਇਆ ਜਾਵੇ ਅਤੇ ਉਸ ਡਿਸ਼ ਨੂੰ ਉੱਚ ਅਧਿਕਾਰੀਆਂ ਵੱਲੋਂ ਪ੍ਰਵਾਨ ਕਰਕੇ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਕੁੱਕ-ਕਮ-ਹੈਲਪਰ ਨੂੰ ਕ੍ਰਮਵਾਰ 1000, 500 ਅਤੇ 300 ਰੁਪਏ ਦਾ ਇਨਾਮ ਦਿੱਤਾ ਜਾਵੇਗਾ।
