ਗੁਰਦਾਸਪੁਰ, 11 ਮਾਰਚ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਕਾਹਿਮ ਰੱਖੀ ਜਾਵੇ ਅਤੇ ਕਿਹਾ ਕਿਹਾ ਕਿ ਸਿੱਖ ਨੌਜਵਾਨ ਪਰਦੀਪ ਸਿੰਘਦਾ ਸ੍ਰੀ ਆਨੰਦਪੁਰ ਸਾਹਿਬ ਵਿਚ ਕਤਲ ਭਗਵੰਤ ਮਾਨ ਸਰਕਾਰ ਦੇ ਸਾਰੇ ਦਾਅਵੇ ਝੁਠਲਾਉਂਦਾ ਹੈ।

    ਇਥੇ ਪਰਦੀਪ ਦੀ ਰਿਹਾਇਸ਼ ’ਤੇ ਉਸਦੇ ਪਿਤਾ ਸਰਦਾਰ ਗੁਰਬਖਸ਼ ਸਿੰਘ ਨਾਲ ਤੇ ਹੋਰਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸਿੱਖਿਅਤ ਕਰੀਏ ਕਿ ਆਪਣੇ ਧਾਰਮਿਕ ਅਸਥਾਨਾਂ ’ਤੇ ਉੱਚੀ ਆਵਾਜ਼ ਵਿਚ ਗੀਤ ਸੰਗੀਤ ਨਾ ਵਜਾਏ ਜਾਣ। ਉਹਨਾਂ ਕਿਹਾ ਕਿ ਅਸੀਂ ਪਰਦੀਪ ਦੇ ਪਿਤਾ ਸਰਦਾਰ ਗੁਰਬਖਸ਼ ਸਿੰਘ ਨਾਲ ਵੀ ਦੁੱਖ ਸਾਂਝਾ ਕੀਤਾ ਹੈ। ਉਹਨਾਂ ਕਿਹਾ ਕਿ ਸਰਦਾਰ ਪਰਦੀਪ ਸਿੰਘ ਦੇ ਪਿਤਾ ਸਰਦਾਰ ਗੁਰਬਖਸ਼ ਸਿੰਘ ਫੌਜ ਵਿਚ ਲੈਫਟੀਨੈਂਟ ਸਨ। ਉਹਨਾਂ ਜ਼ੋਰ ਦ ਕੇ ਕਿਹਾ ਕਿ ਪਰਦੀਪ ਦੇ ਪਰਿਵਾਰ ਦੇ ਹਾਲਾਤ ਵੇਖਣ ਤੋਂ ਬਾਅਦ ਉਹ ਮਹਿਸੂਸ ਕਰਦੇ ਹਨ ਕਿ ਭਗਵੰਤ ਮਾਨ ਸਰਕਾਰ ਦੇ ਸਾਰੇ ਦਾਅਵੇ ਝੂਠੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੌਜਵਾਨਾਂ ਨੂੰ ਆਖ ਰਹੇ ਹਨ ਕਿ ਉਹ ਹੋਰ ਦੇਸ਼ਾਂ ਵਿਚ ਨਾ ਜਾਣ ਪਰ ਨੌਜਵਾਨ ਵਾਪਸ ਪਰਤਦੇ ਹਨ ਤਾਂ ਉਹ ਵੇਖ ਰਹੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਵਿਚ ਸ਼ਾਂਤੀ ਕਾਇਕ ਰੱਖਣ ਵਿਚ ਹੀ ਨਾਕਾਮ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੇ ਕਾਰਨ ਹੀ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਪੰਜਾਬ ਆਉਣ ਤੋਂ ਡਰਦੇ ਹਨ।

    ਇਸ ਤੋਂ ਪਹਿਲਾਂ ਸਰਦਾਰ ਮਜੀਠੀਆ ਨੇ ਪਿੰਡ ਗਾਜ਼ੀਕੋਟ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਲਾ ਹੈ ਕਿ ਇਕ ਐਨ ਆਰਆਈ ਨੌਜਵਾਨ ਜੋ ਕੈਨੇਡਾ ਤੋਂ ਪੰਜਾਬ ਪਰਤਿਆ, ਉਸ ਨਾਲ ਇਹ ਘਟਨਾ ਵਾਪਰੀ ਹੈ। ਉਹਨਾਂ ਨੇ ਪਰਦੀਪ ਦੀਆਂ ਅੰਤਿਮ ਰਸਮਾਂ ਵਿਚ ਵੀ ਸ਼ਮੂਲੀਅਤ ਕੀਤੀ ਤੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਉਹਨਾਂ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਪਰਦੀਪ ਲਈ ਨਿਆਂ ਹਾਸਲ ਕਰਨ ਵਸਾਤੇ ਹਰ ਸੰਭਵ ਯਤਨ ਕਰੇਗਾ।