ਜਰਨਲਿਸਟ ਪ੍ਰੈੱਸ ਕਲੱਬ (ਰਜਿ.) ਪੰਜਾਬ ਦੇ ਯੂਨਿਟ ਬਿਲਗਾ ਨੂਰਮਹਿਲ ਦੀ ਮਹੀਨਾਵਾਰ ਮੀਟਿੰਗ ਯੂਨਿਟ ਦੇ ਚੈਅਰਮੈਨ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਬਹੁਤ ਸਾਰੀਆਂ ਅਹਿਮ ਵਿਚਾਰਾਂ ਕਰਦੇ ਹੋਏ ਫੈਸਲਾ ਕੀਤਾ ਗਿਆ ਕਿ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਯੂਨਿਟ ਦੀ ਮੀਟਿੰਗ ਹੋਇਆ ਕਰੇਗੀ।

    ਮੀਟਿੰਗ ਵਿੱਚ ਯੂਨਿਟ ਨਾਲ ਨਵੇਂ ਜੁੜੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਹਰ ਇੱਕ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਆਈ ਕਾਰਡ ਬਣਾਉਣ ਲਈ ਭੇਜੇ ਗਏ। ਕੋਵਿਡ 19 ਦੌਰਾਨ ਵਧੀਆਂ ਸੇਵਾਵਾਂ ਨਿਭਾਉਣ ਲਈ ਥਾਣਾ ਮੁਖੀ ਬਿਲਗਾ ਸਰਦਾਰ ਸੁਰਜੀਤ ਸਿੰਘ ਪੱਡਾ ਜੀ ਨੂੰ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਟ ਸੈਕਟਰੀ ਪ੍ਰਿੰਸੀਪਲ ਰਵੀ ਸ਼ਰਮਾ , ਯੂਨਿਟ ਚੈਅਰਮੈਨ ਇਕਬਾਲ ਸਿੰਘ ਬਿਲਗਾ, ਯੂਨਿਟ ਉਪ ਚੈਅਰਮੈਨ ਰਾਮ ਮੂਰਤੀ ਕੋਟੀਆ, ਪ੍ਰਧਾਨ ਪਾਰਸ ਨਈਅਰ, ਉਪ ਪ੍ਰਧਾਨ ਸੰਜੀਵ ਵਰਮਾ,ਜਨਰਲ ਸੈਕਟਰੀ ਵਿਜੈ ਬਾਵਾ , ਸੈਕਟਰੀ ਮਨਜਿੰਦਰ ਸਿੰਘ ਜੌਹਲ, ਖਜ਼ਾਨਚੀ ਵਿਨੋਦ ਬੱਤਰਾ, ਪੁਸ਼ਕਰ ਅਰੋੜਾ, ਦਵਿੰਦਰ ਜੌਹਲ, ਮਨਜੀਤ ਸਿੰਘ ਵਿਰਦੀ, ਪਾਰਸ ਢੀਂਗਰਾ, ਸ਼ਿਵ ਕੁਮਾਰ ਉਰਫ ਰਿੱਕੀ ਭੱਟੀ, ਗੌਤਮ ਨਾਹਰ, ਦੀਕਸ਼ਿਤ ਕੋਹਲੀ, ਸੌਰਵ ਕੁਮਾਰ ਉਰਫ ਲਵਲੀ ਮੌਜੂਦ ਸਨ।
    ———————————
    ਬਿਲਗਾ ਤੋ ਵਿਨੋਦ ਬੱਤਰਾ ਦੀ ਰਿਪੋਰਟ