ਬਿਲਗਾ(ਵਿਨੋਦ ਬੱਤਰਾ)- ਸਰਕਾਰ ਵੱਲੋਂ ਜ਼ਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾ ਮੁਤਾਬਕ ਨਗਰ ਬਿਲਗਾ ਵਿਖੇ ਮਿਸ਼ਨ ਫਤਿਹ ਦੇ ਸੰਬੰਧ ਵਿੱਚ ਕੋਰੋਨਾ ਵਇਰਸ ਤੋ ਬਚਾਓ ਲਈ ਨਗਰ ਬਿਲਗਾ ਪੱਤੀ ਨੀਲੋਵਾਲ ਬਾਜ਼ਾਰ, ਬੱਸ ਸਟੈਂਡ ਅਤੇ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਮਾਰਕੀਟ ਕਮੇਟੀ ਬਿਲਗਾ ਦੇ ਚੈਅਰਮੇਨ ਸ਼੍ਰੀ ਗੁਰਦੀਪ ਸਿੰਘ ਦੀਪਾ ਥੰਮਣਵਾਲ ਅਤੇ ਸ਼੍ਰੀ ਮਤੀ ਅਮਰਜੀਤ ਕੌਰ ਟੂਰਾ ਪ੍ਰਧਾਨ ਨਗਰ ਪੰਚਾਇਤ ਬਿਲਗਾ ਦੀ ਅਗਵਾਈ ਵਿੱਚ ਮਾਸਕ ਅਤੇ ਸੈਨਾਟਾਈਜ਼ਰ ਵੰਡੇ ਗਏ। ਇਸ ਮੌਕੇ ਤੇ ਸ਼੍ਰੀ ਪਰਮਿੰਦਰ ਸਿੰਘ ਸੰਘੇੜਾ ਵਾਈਸ ਪ੍ਰਧਾਨ ਨਗਰ ਪੰਚਾਇਤ ਬਿਲਗਾ ਨੇ ਕਿਹਾ ਕਿ ਕੋਰੋਨਾ ਵਾਇਰਸ ਰੋਗ ਤੋਂ ਬਚਾਓ ਲਈ ਸਰਕਾਰ ਵੱਲੋਂ ਜ਼ਾਰੀ ਕੀਤੀਆ ਗਈਆ ਹਦਾਇਤਾ ਮੁਤਾਬਕ ਵਾਰ-ਵਾਰ ਹੱਥ ਧੋਵੋ, ਮਾਸਕ ਪਾ ਕੇ ਰੱਖੋ ਸਾਫ-ਸਫਾਈ ਦਾ ਧਿਆਨ ਰੱਖੋ ਤਾ ਜੋ ਕੋਰੋਨਾ ਵਇਰਸ ਬੀਮਾਰੀ ਤੋਂ ਬਚਿਆ ਜਾ ਸਕੇ।


    ਇਸ ਮੌਕੇ ’ਤੇ ਸੁਦਾਗਰ ਲਾਲ ਭਾਰੂਵਾਲ,ਪ੍ਰਸਿੱਧ ਗਇਕ ਬਲਰਾਜ ਬਿਲਗਾ,ਅਜੇ ਕੁਮਾਰ ਸਰਪੰਚ ਕਾਦੀਆ,ਨਰੇਸ਼ ਕੁਮਾਰ ਮਹੇ, ਹਰੀ ਓਮ,ਮਨਜੀਤ ਸਿੰਘ,ਪ੍ਰਮਜੀਤ,ਮੋਹਨ ਲਾਲ ਭਗਤ,ਬਲਵੀਰ ਸਿੰਘ ਧਾਲੀਵਾਲ,ਸੰਜੀਵ ਕੁਮਾਰ ਟੋਨੀ,ਸੰਦੀਪ ਕੁਮਾਰ ਮੈਂਬਰ ਨਗਰ ਪੰਚਾਇਤ ਬਿਲਗਾ,ਹਨੀ ਆਦਿ ਮੌਜੂਦ ਸਨ।