ਫਗਵਾੜਾ (ਨਰੇਸ਼ ਪਾਸੀ)-ਅੱਜ ਫਗਵਾੜਾ ਦੀ ਇੰਦਰਾ ਨਗਰ ਕਲੋਨੀ ਦੇ ਵਾਸੀ ਬੀ.ਜੇ.ਪੀ. ਅਕਾਲੀ ਦਲ. ਬੀ.ਐਸ. ਪੀ ਪਾਰਟੀਆ ਨੂੰ ਛੱਡ ਕੇ ਕਾਗਰਸ ਦੀਆ ਚੰਗੀਆ ਨੀਤੀਆ ਨੂੰ ਦੇਖ ਕੇ ਵੱਡੀ ਗਣਿਤੀ ਵਿੱਚ ਕਾਗਰਸ ਚ ਸ਼ਾਮਲ ਹੋਏ। ਸ: ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਕਲੋਨੀ ਵਾਸੀਆ ਦਾ ਕਾਗਰਸ ਚ ਸ਼ਾਮਿਲ ਹੋਣ ਤੇ ਧੰਨਵਾਦ ਕਰਦੇ ਹੋਏ ਕਿਹਾ ਕੇ 2022 ਦੀਆ ਚੋਣਾ ਤੋ ਪਹਿਲਾ ਹੀ ਹਲਕੇ ਅੰਦਰ ਵੱਡੀ ਗਿਣਤੀ ਚ ਲੋਕ ਦੂਜੀਆ ਪਾਰਟੀਆ ਛੱਡ ਕੇ ਕਾਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।

    ਅੱਜ ਸ਼ਾਮਿਲ ਹੋਣ ਵਾਲੇ ਸਾਰੇ ਕਲੋਨੀ ਵਾਸੀਆ ਨੂੰ ਪਾਰਟੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਉਨਾ ਨੂੰ ਨਾਲ ਲੈ ਕੇ ਹਲਕੇ ਨੂੰ ਖੁਸ਼ਹਾਲ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

    ਉਧਰ ਕਲੋਨੀ ਵਾਸੀਆ ਦਾ ਕਹਿਣਾ ਹੈ ਕਿ ਸ: ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਸ਼ਹਿਰ ਅੰਦਰ ਕਾਫੀ ਵਿਕਾਸ ਦੇ ਕੰਮ ਕਰਵਾਏ ਹਨ ਇਨਾ ਕੰਮਾ ਨੂੰ ਵੇਖਦਿਆ ਹੀ ਅਸੀ ਕਾਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ।

    ਇਸ ਮੌਕੇ ਗੁਰਦਿਆਲ ਸਿੰਘ ਚੇਅਰਮੈਨ. ਕੁਲਦੀਪ ਸਿੰਘ ਮੇਵਾ ਸਿੰਘ ਵਾਲਾ.ਵਿੱਕੀ ਰਾਣੀਪੁਰ. ਨਿਸ਼ਾ ਰਾਣੀ ਜਿਲਾ ਪ੍ਰੀਸ਼ਦ ਮੈਬਰ. ਅਰਜੁਨ ਸੁਧੀਰ.ਅਮਰਜੀਤ ਗੱਬਰੂ.ਸਰਪੰਚ ਕੁਲਵਿੰਦਰ ਕੁਮਾਰ, ਪੰਚ ਕੇਵਲ ਚੰਦ ,ਪੰਚ ਕਮਲਜੀਤ ਕੌਰ , ਸ਼੍ਰੀ ਗਣਪਤ ਰਾਇ ਬੰਗੜ, ਲਖਵੀਰ ਸਿੰਘ ਬਸਰਾ.ਅੰਜੂ. ਮੀਨਾ. ਕੋਮਲ. ਰੋਜੀ. ਅੰਨੂੰ .ਗੁਡੋ. ਵਿਮਲ ਚੰਦ. ਜੀਤ ਲਾਲ . ਸੰਦੀਪ. ਰਾਮ ਬਹਾਦਰ . ਸੋਨੂੰ ਵਰਮਾ. ਮੁਕੇਸ਼ ਕੁਮਾਰ.ਰਾਜ ਕੁਮਾਰ. ਹਰਭਜਨ ਕੌਰ. ਸੰਦੀਪ.ਵਿਨੋਦ. ਬਬੀਤਾ .ਇੰਦਰ ਪਾਲ. ਇੰਦੂ ਬਾਲਾ.ਪ੍ਦੀਪ ਬੇਦੀ. ਮਾਲਾ . ਗੋਪਾਲ ਦਾਸ. ਨਿਸ਼ਾਨ ਕੁਮਾਰ. ਗੋਪਾਲ.ਸੋਨੂੰ. ਹਰਦੀਪ.ਅਜਮੇਰ.ਹਰਭਜਨ ਸਿੰਘ.ਇੰਦਰਾ ਦੇਵੀ. ਪੂਜਾ ਦੇਵੀ.ਪ੍ਮਜੀਤ.ਜੈਸੀ. ਮਮਤਾ. ਮਹਾਵੀਰ. ਰੋਹਿਤ.ਸੀਮਾ ਦੇਵੀ ਆਦਿ ਹਾਜਰ ਸਨ।