Skip to content
ਜਲੰਧਰ (ਨਵੀਨ ਪੁਰੀ): ਭਾਰਤੀ ਜਨਤਾ ਪਾਰਟੀ ਦਕੋਹਾ-ਪਰਾਗਪੁਰ ਮੰਡਲ ਦੇ ਪ੍ਰਧਾਨ ਜਰਨੈਲ ਸਿੰਘ ਦੀਪਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ, ਮੰਡਲ ਇੰਚਾਰਜ ਗੋਲਡੀ ਭਾਟੀਆ ਅਤੇ ਵਿਧਾਨ ਸਭਾ ਇੰਚਾਰਜ ਦੀਪਕ ਤੇਲੂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮੰਡਲ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਸ ਟੀਮ ਵਿੱਚ ਤਜਰਬੇਕਾਰ ਆਗੂਆਂ ਦੇ ਨਾਲ-ਨਾਲ ਨੌਜਵਾਨ ਵਰਕਰਾਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਇਸ ਮੌਕੇ ਵਿਧਾਨ ਸਭਾ ਇੰਚਾਰਜ ਦੀਪਕ ਤੇਲੂ, ਜ਼ਿਲ੍ਹਾ ਜਨਰਲ ਸਕੱਤਰ ਯੋਗੇਸ਼ ਧੀਰ, ਅਨਮੋਲ ਕਤਿਆਲ, ਮੰਡਲ ਇੰਚਾਰਜ ਗੋਲਡੀ ਭਾਟੀਆ, ਸੰਜੀਵ ਮਨੀ, ਲਲਿਤ ਬੱਬੂ ਅਤੇ ਰਾਜਵਿੰਦਰ ਸਿੰਘ ਘੁੰਮਣ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਐਲਾਨੀ ਗਈ ਨਵੀਂ ਟੀਮ ਵਿੱਚ ਪਵਨ ਪਰਾਸ਼ਰ, ਰਾਜੀਵ ਧਨੋਵਾਲੀ, ਸਚਿਨ ਸ਼ਰਮਾ, ਰਵਿੰਦਰ ਸਿੰਘ ਲਾਡੀ, ਰਾਜਕੁਮਾਰ ਅਤੇ ਅਸ਼ੋਕ ਨੂੰ ਮੰਡਲ ਦੇ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਭੁਪਿੰਦਰ ਕੁਮਾਰ ਅਨੂ ਅਤੇ ਰਾਜਵਿੰਦਰ ਸਿੰਘ ਘੁੰਮਣ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭੂਪੇਂਦਰ ਸਿੰਘ ਲਾਂਬਾ, ਅੰਕਿਤ ਸ਼ਰਮਾ, ਨਰੇਸ਼ ਅਤੇ ਸਮੀਰ ਸ਼ਰਮਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਪੁਨੀਤ ਸ਼ਰਮਾ ਨੂੰ ਮੰਡਲ ਖ਼ਜ਼ਾਨਚੀ ਬਣਾਇਆ ਗਿਆ ਹੈ।
ਪਾਰਟੀ ਦੇ ਵੱਖ-ਵੱਖ ਸੈੱਲਾਂ ਅਤੇ ਮੋਰਚਿਆਂ ਦੀਆਂ ਜ਼ਿੰਮੇਵਾਰੀਆਂ ਤਹਿਤ ਡਾ. ਮਨੀਸ਼ ਅਗਰਵਾਲ ਨੂੰ ਮੀਡੀਆ ਸਲਾਹਕਾਰ, ਚੇਤਨ ਸ਼ਰਮਾ ਅਤੇ ਹਰਿੰਦਰ ਸਿੰਘ ਕਾਰਲੋ ਨੂੰ ਸੋਸ਼ਲ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਮੋਰਚਾ ਪ੍ਰਧਾਨਾਂ ਵਿੱਚ ਤਰੁਣਾ ਜੀ ਨੂੰ ਮਹਿਲਾ ਮੋਰਚਾ, ਅਮਰਜੀਤ ਢਿੱਲੋਂ ਨੂੰ ਅਨੁਸੂਚਿਤ ਜਾਤੀ ਮੋਰਚਾ, ਪ੍ਰਿੰਸ ਢੱਲ ਨੂੰ ਓਬੀਸੀ ਮੋਰਚਾ ਅਤੇ ਚਰਨਜੋਤ ਸਿੰਘ ਨੂੰ ਯੁਵਾ ਮੋਰਚਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਰਮੇਸ਼ ਵਰਮਾ, ਅਜੈ ਸ਼ਰਮਾ, ਸੁਧੀਰ, ਰੌਕੀ, ਰੋਹਿਤ ਯਾਦਵ, ਕਾਕਾ ਯਾਦਵ, ਸੋਢੀ ਲਾਲ, ਅਮਰਜੀਤ ਹਰੀਬੋਲ ਅਤੇ ਬਿਸਮਨ ਜੀਤ ਸਿੰਘ ਰੂਬਲ ਨੂੰ ਕਾਰਜਕਾਰੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਜਦਕਿ ਵੈਸ਼ਾਲੀ ਕਾਲੀਆ, ਅਰੁਣ ਖੁਰਾਨਾ, ਅੰਜੂ ਪ੍ਰਭਾਕਰ, ਇਸ਼ਾਂਤ ਸ਼ਰਮਾ, ਅੰਜੂ ਡੇਵਿਡ, ਬਲਰਾਮ, ਭਿੰਦਾ, ਪ੍ਰੇਮਹਰ, ਕਮਲ, ਸੋਢੀ ਰਾਮ, ਜਤਿੰਦਰ, ਓਮਪ੍ਰਕਾਸ਼ ਕਨੌਜੀਆ, ਨੀਤੂ, ਸਰਿਤਾ, ਥਾਮਸ ਅਤੇ ਚੇਤਨ ਨੂੰ ਵੀ ਕਾਰਜਕਾਰਨੀ ਵਿੱਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਇਸ ਮੌਕੇ ਸੀਨੀਅਰ ਭਾਜਪਾ ਆਗੂਆਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਟੀਮ ਦੇ ਗਠਨ ਨਾਲ ਮੰਡਲ ਵਿੱਚ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਅੰਤ ਵਿੱਚ ਮੰਡਲ ਪ੍ਰਧਾਨ ਜਰਨੈਲ ਸਿੰਘ ਦੀਪਲਾ ਨੇ ਸਮੂਹ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਨਵੀਂ ਟੀਮ ਪਾਰਟੀ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਭਾਵਨਾ ਨਾਲ ਨਿਭਾਉਂਦੇ ਹੋਏ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰੇਗੀ।
Related