Skip to content
ਬਠਿੰਡਾ: ਸ਼ਨੀਵਾਰ ਸਵੇਰੇ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਨੇੜੇ ਇੱਕ ਧਮਾਕਾ ਹੋਇਆ। ਇਸ ਤੋਂ ਬਾਅਦ ਫੌਜ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਧਮਾਕੇ ਤੋਂ ਬਾਅਦ ਫੌਜ ਨੇ ਸਟੇਸ਼ਨ ਦੇ ਸਾਰੇ ਗੇਟ ਬੰਦ ਕਰ ਦਿੱਤੇ। ਇਸ ਤੋਂ ਬਾਅਦ ਡੀਸੀ ਵੱਲੋਂ ਜ਼ਿਲ੍ਹੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡੀਸੀ ਨੇ ਕਿਹਾ ਕਿ ਸਾਰੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ/ਇਮਾਰਤਾਂ ਦੇ ਅੰਦਰ ਰਹਿਣ ਅਤੇ ਸਵੈ-ਸੁਰੱਖਿਆ ਦੇ ਉਪਾਅ ਕਰਨ। ਬਿਜਲੀ ਨਹੀਂ ਕੱਟੀ ਜਾਵੇਗੀ, ਪਰ ਹੋਰ ਸਾਰੇ ਉਪਾਅ ਲਾਗੂ ਰਹਿਣਗੇ।
ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਬਠਿੰਡਾ ਵਿੱਚ ਚਾਰ ਤੋਂ ਵੱਧ ਧਮਾਕੇ ਹੋਏ ਸਨ। ਪਿੰਡ ਤੁੰਗਵਾਲੀ ਦੇ ਇੱਕ ਘਰ ਦੀਆਂ ਸ਼ੀਸ਼ੇ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਟੁੱਟ ਗਏ। ਦੂਜੇ ਪਾਸੇ, ਪਿੰਡਾਂ ਵਿੱਚ ਡਿੱਗੇ ਇਨ੍ਹਾਂ ਟੁਕੜਿਆਂ ਨੂੰ ਫੌਜ ਦੇ ਜਵਾਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
Post Views: 2,051