ਬਾਲੀਵੁੱਡ ਕੋਰੀਓਗਰਾਫਰ ਸਰੋਜ ਖਾਨ ਦੇ ਦਿਹਾਂਤ ਉੱਤੇ ਤਮਾਮ ਬਾਲੀਵੁੱਡ ਹਸਤ‍ੀਆਂ ਨੇ ਉਨ੍ਹਾਂ ਨੂੰ ਸ਼ਰਧਾਜਲ‍ੀ ਦਿੱਤੀ। ਮਾਧੁਰੀ ਦਿਕਸ਼ਿਤ,ਅਮਿਤਾਭ ਬੱਚਨ ਤੋਂ ਲੈ ਕੇ ਅਨੁਪਮ ਖੇਰ ਤੱਕ ਕਈ ਸਿਤਾਰਿਆਂ ਨੇ ਸਰੋਜ ਖਾਨ ਨਾਲ ਆਪਣੇ ਬੀਤੇ ਦਿਨਾਂ ਨੂੰ ਯਾਦ ਕੀਤਾ। ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਟਵੀਟ ਕਰਕੇ ਸਰੋਜ ਖਾਨ ਪ੍ਰਤੀ ਆਪਣੀ ਭਾਵਨਾਵਾਂ ਨੂੰ ਜ਼ਾਹਿਰ ਕੀਤਾ ਹੈ।

    ਪ੍ਰਿਅੰਕਾ ਨੇ ਲਿਖਿਆ,‘‘ਜਦੋਂ ‘ਅਗਨ‍ੀਪਥ’ ਵਿਚ ਉਨ੍ਹਾਂ ਨੇ ਮੈਨੂੰ ਕੋਰੀਓਗਰਾਫ ਕੀਤਾ ਸੀ ਤਾਂ ਮੇਰੇ ਕਈ ਟੀਨੇਜ ਸੁਪਨੇ ਸੱਚ ਹੋ ਗਏ ਸਨ। ਟਾਸਕ ਮਾਸਟਰ, ਪਰਫੈਕਸ਼ਨ‍ਿਸਟ, ਇਨੋਵੇਟਰ, ਟਰੈਂਡਸੇਟਰ, ਜੀਨੀਅਸ… ਸਰੋਜ ਜੀ ਕਈ ਲੋਕਾਂ ਲਈ ਬਹੁਤ ਕੁੱਝ ਸਨ। ਮੇਰੇ ਲਈ ਉਹ ਹਮੇਸ਼ਾ ਇਕ ਸੰਸਥਾਨ ਰਹੇਗੀ,ਜੋ ਡਾਂਸ‍ਿੰਗ ਏਰੀਆ ਨੂੰ ਬਹੁਤ ਸਾਰੀਆਂ ਭਾਵਨਾਵਾਂ ਅਤੇ ਜਨੂੰਨ ਨਾਲ ਉੱਤਸ਼ਾਹਿਤ ਕਰਦੀ ਹੈ।’’

    ਦੱਸ ਦੇਈਏ ਕਿ ਸਰੋਜ ਖਾਨ ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਖਬਰ ਮੁਤਾਬਕ ਉਨ੍ਹਾਂ ਨੂੰ ਸਾਹ ਲੈਣ ‘ਚ ਕਾਫ਼ੀ ਦਿੱਕਤ ਹੋ ਰਹੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਵੀਰਵਾਰ ਰਾਤ 1.52 ਦੇ ਕਰੀਬ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਸੀ।