ਮੁੰਬਈ : ਫਿਲਮ ‘ਆਸ਼ਿਕੀ’ ਤੋਂ ਸਟਾਰ ਬਣੇ ਰਾਹੁਲ ਰਾਏ ਨੂੰ ਕਾਰਗਿਲ ‘ਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਦਿਮਾਗੀ ਦੌਰੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਰਾਹੁਲ ਕਾਰਗਿਲ ‘ਚ ਆਪਣੀ ਫਿਲਮ ‘ਐੱਲਏਸੀ-ਲਾਈਵ ਦਿ ਬੈਟਲ’ ਦੀ ਸ਼ੂਟਿੰਗ ਕਰ ਰਹੇ ਸੀ।

    ਕਾਰਗਿਲ ‘ਚ ਕਾਫੀ ਠੰਢ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਦਿਮਾਗੀ ਦੌਰਾ ਪਿਆ। ਉਨ੍ਹਾਂ ਦੇ ਭਰਾ ਰੋਮਰ ਸੇਨ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਰਾਹੁਲ ਹੁਣ ਠੀਕ ਹੋ ਰਿਹਾ ਹੈ। ਮਹੇਸ਼ ਭੱਟ ਦੀ 1990 ਦੀ ਸ਼ਾਨਦਾਰ ਸੰਗੀਤ ਨਾਲ ਲੈਸ ਸੁਪਰਹਿੱਟ ਫਿਲਮ ਆਸ਼ਿਕੀ ਨੇ ਰਾਹੁਲ ਰਾਏਨੂੰ ਸਟਾਰ ਬਣਾਇਆ ਸੀ। ਉਨ੍ਹਾਂ ਨੇ 2006 ‘ਚ ਬਿੱਗ ਬੌਸ ਦਾ ਪਹਿਲਾ ਸੀਜ਼ਨ ਵੀ ਜਿੱਤਿਆ ਸੀ।