ਬ੍ਰਾਜ਼ੀਲ ’ਚ ਸੋਮਵਾਰ ਨੂੰ ਇੱਕ ਟਰੱਕ ਅਤੇ ਇੱਕ ਸੈਲਾਨੀ ਦੀ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ 25 ਲੋਕਾਂ ਦੀ ਦਰਦਨਾਕ ਮੌਤ ਹੋ ਗਈ।ਸਥਾਨਕ ਅਧਿਕਾਰੀਆਂ ਅਨੁਸਾਰ ਬ੍ਰਾਜ਼ੀਲ ਦੇ ਉੱਤਰ-ਪੂਰਬੀ ਰਾਜ ਬਾਹੀਆ ਵਿੱਚ ਇੱਕ ਟੂਰਿਸਟ ਯਾਤਰਾ ਤੋਂ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਟਰੱਕ ਨਾਲ ਟਕਰਾ ਗਈ। ਇਸ ਭਿਆਨਕ ਟੱਕਰ ‘ਚ 25 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ।

    ਮਿਲੀ ਜਾਣਕਾਰੀ ਮੁਤਾਬਿਕ ਯਾਤਰੀਆਂ ਨਾਲ ਭਰੀ ਇੱਕ ਮਿੰਨੀ ਬੱਸ ਬਾਹੀਆ ਦੇ ਉੱਤਰੀ ਤੱਟ ‘ਤੇ ਯਾਤਰੀ ਗੁਆਰਾਜ਼ੁਬਾ ਬੀਚ ਦੀ ਯਾਤਰਾ ਤੋਂ ਬਾਅਦ ਜੈਕੋਬੀਨਾ ਵਾਪਸ ਆ ਰਹੀ ਸੀ। ਉਦੋਂ ਸਾਹਮਣੇ ਤੋਂ ਆ ਰਹੇ ਟਰੱਕ ਅਤੇ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਕਰੀਬ 25 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਅੱਧੀ ਦਰਜਨ ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ।

    ਇਸ ਹਾਦਸੇ ਤੋਂ ਬਾਅਦ ਜੈਕੋਬੀਨਾ ਦੀ ਨਗਰਪਾਲਿਕਾ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਉਹ ਸ਼ਹਿਰ ਦੇ ਜਿਮਨੇਜ਼ੀਅਮ ਵਿੱਚ ਪੀੜਤਾਂ ਲਈ ਇੱਕ ਵਿਸ਼ਾਲ ਜਾਗਰਣ ਦਾ ਆਯੋਜਨ ਵੀ ਕਰ ਰਿਹਾ ਹੈ।