ਚੰਡੀਗੜ੍ਹ: ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਨੂੰ ਲੈਕੇ ਚੱਲ ਰਹੀਆਂ ਅਟਕਲਾਂ ਦਰਮਿਆਨ ਅੱਜ ਸੀ.ਐਮ ਮਾਨ ਨੇ ਇਸ ‘ਤੇ ਵਿਰਾਮ ਲਗਾ ਦਿੱਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਅੱਜ ਕੈਬਨਿਟ ਮੀਟਿੰਗ ਵਿੱਚ ਸਪੱਸ਼ਟ ਕੀਤਾ ਕਿ ਸੀਨੀਅਰ ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਏ.ਜੀ. ਰਹਿਣਗੇ।
ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਦੇ ਏ.ਜੀ. ਅਨਮੋਲ ਰਤਨ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ।ਜਿਸ ਤੋਂ ਬਾਅਦ ਨਵੇਂ ਏਜੀ ਲਈ ਵਿਨੋਦ ਤੋਂ ਇਲਾਵਾ ਦੋ ਹੋਰ ਨਾਂ ਸਾਹਮਣੇ ਆ ਰਹੇ ਸਨ। ਜਿਸ ਵਿੱਚ ਸੀਨੀਅਰ ਐਡਵੋਕੇਟ ਜੀ.ਐਸ ਬੱਲ ਅਤੇ ਪੁਨੀਤ ਬਾਲੀ ਦੇ ਨਾਮ ਸ਼ਾਮਲ ਸਨ।