ਜਲੰਧਰ-(ਵਿਕੀ ਸੂਰੀ)-ਬਹੁਤ ਹੀ ਬੁਰੀ ਖ਼ਬਰ ਸਾਮਣੇ ਆਈ ਹੈ ਕਿ ਅੱਜ ਸਵੇਰੇ 7 ਵਜੇ ਐਨ ਵੀ ਇੰਡਸਟਰੀਜ਼ ਰਬੜ ਫੈਕਟਰੀ ਨੂੰ ਅੱਗ ਲੱਗ ਗਈ । ਇਹ ਫੈਕਟਰੀ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਵਿਖੇ ਸਥਿਤ ਹੈ। ਅੱਗ ਲੱਗਣ ਦਾ ਕਾਰਣ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਰੀਬਨ ਸਵੇਰੇ 7 ਵਜੇ ਦੀ ਹੈ ਕਰੀਬਨ ਸਵੇਰੇ 8 ਵਜੇ ਫੈਕਟਰੀ ਦੇ ਕਰਮਚਾਰੀ ਨੇ ਫੈਕਟਰੀ ਦੇ ਮਾਲਕ ਵਿਵੇਕ ਵਿੱਜ ਨੂੰ ਅੱਗ ਲੱਗਣ ਦੀ ਸੂਚਨਾ ਦਿਤੀ ਤੇ ਉਸੇ ਵੇਲੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਕਰੀਬਨ 1 ਘੰਟੇ ਦੇ ਅੰਦਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ । ਫੈਕਟਰੀ ਦੇ ਮਾਲਕ ਨਾਲ ਜਦੋ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਲੱਖਾਂ ਦੀ ਮਾਲੀ ਨੁਕਸਾਨ ਜਰੂਰ ਹੋਇਆ ਹੈ ਹਾਲੇ ਕਿੰਨੇ ਦਾ ਨੁਕਸਾਨ ਹੋਇਆ ਇਸ ਦਾ ਅੰਦਾਜ਼ਾ ਹਾਲੇ ਲਗਾਨਾ ਬਾਕੀ ਹੈ ।