ਚੰਡੀਗੜ੍ਹ: ਸਿੱਧ ਮੂਸੇਵਾਲਾ ਦੇ ਕਾਤਲਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਵਿਦੇਸ਼ ‘ਚ ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਮਾਸਟਰ ਮਾਈਂਡ ਸਚਿਨ ਥਾਪਨ ਨੂੰ ਵਿਦੇਸ਼ ਤੋਂ ਅਜ਼ਰਬੈਜਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਸਚਿਨ ਥਾਪਨ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ‘ਚ ਵਿਦੇਸ਼ ਮੰਤਰਾਲੇ ਤੋਂ ਸਾਰੇ ਦਸਤਾਵੇਜ਼ ਮੰਗੇ ਗਏ ਹਨ ।ਸੂਤਰਾਂ ਮੁਤਾਬਕ ਦੂਜੇ ਪਾਸੇ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਕੀਨੀਆ ‘ਚ ਲੋਕੇਸ਼ਨ ਨੂੰ ਟਰੇਸ ਕੀਤਾ ਗਿਆ ਹੈ। ਦੱਸ ਦਈਏ ਕਿ ਸਿੱਧ ਮੂਸੇਵਾਲਾ ਕਤਲ ਕਾਂਡ ‘ਚ ਦਾਇਰ ਚਾਰਜਸ਼ੀਟ ‘ਚ ਦੋਵਾਂ ਦਾ ਨਾਂ ਸ਼ਾਮਲ ਹੈ। ਇਹ ਦੋਵੇਂ ਮੁਲਜ਼ਮ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਅਹਿਮ ਕੜੀਆਂ ਦੱਸੇ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸਚਿਨ ਥਾਪਨ ਅਤੇ ਅਨਮੋਲ ਬਿਸ਼ਨੋਈ ਫਰਜ਼ੀ ਪਾਸਪੋਰਟਾਂ ਰਾਹੀਂ ਵਿਦੇਸ਼ ਭੱਜ ਗਏ ਸਨ।