ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਈ ਲਾੜੀਆਂ ਆਪਣੇ ਐੱਨਆਰਆਈ ਪਤੀਆਂ ਦੀ ਭਾਲ ‘ਚ ਪਹੁੰਚੀਆਂ ਸਨ। ਹੱਥਾਂ ‘ਚ ਲਾਲ ਚੂੜੀਆਂ, ਦੁਲਹਨ ਦੇ ਕੱਪੜੇ ਅਤੇ ਸਿਰ ‘ਤੇ ਪੱਲੂ ਲੈ ਕੇ ਪਹੁੰਚੀਆਂ ਇਨ੍ਹਾਂ ਔਰਤਾਂ ਨੇ ਹੱਥਾਂ ਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਐੱਨਆਰਆਈ ਪਤੀਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਈਆਂ, ਇਨ੍ਹਾਂ ਲੜਕੀਆਂ ਨੇ ਨਾਅਰਿਆਂ ‘ਚ ਆਪਣੀਆਂ ਦੁਖ਼ਦ ਕਹਾਣੀਆਂ ਲਿਖੀਆਂ ਸਨ। ਦਰਅਸਲ, ਇਹ ਕੋਈ ਅਸਲੀ ਦੁਲਹਨ ਨਹੀਂ ਸਨ, ਇਹ ਇਕ ਨਿੱਜੀ ਚੈਨਲ ਕਲਰਜ਼ ‘ਤੇ ਚੱਲ ਰਹੇ ਸੀਰੀਅਲ ਦੀ ਸ਼ੂਟਿੰਗ ਲਈ ਆਈਆਂ ਸਨ।
ਇਸ ਸੀਰੀਅਲ ਦੀ ਹੀਰੋਇਨ ਨੇਹਾ ਰਾਣਾ ਨੇ ਦੱਸਿਆ ਕਿ ਦੇਸ਼ ‘ਚ 40 ਹਜ਼ਾਰ ਤੋਂ ਵੱਧ ਕੁੜੀਆਂ ਨੂੰ ਐੱਨਆਰਆਈ ਤੋਂ ਨੂੰ ਲਾੜਿਆਂ ਵੱਲੋਂ ਵਰਤਿਆ ਅਤੇ ਛੱਡ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਇਨ੍ਹਾਂ ਛੱਡੀਆਂ ਕੁੜੀਆਂ ਦੀ ਜ਼ਿੰਦਗੀ ਬੇਰੰਗ ਹੋ ਜਾਂਦੀ ਹੈ। ਨੇਹਾ ਨੇ ਦੱਸਿਆ ਕਿ ਇਸ ਸੀਰੀਅਲ ‘ਚ ਇਕ ਕੁੜੀ ਆਪਣੇ ਐੱਨਆਰਆਈ ਪਤੀ ਨੂੰ ਸਬਕ ਸਿਖਾਉਣ ਲਈ ਲੜਾਈ ਲੜਦੀ ਹੈ ਅਤੇ ਅੰਤ ‘ਚ ਉਹ ਜਿੱਤ ਜਾਂਦੀ ਹੈ।