ਜੀਐਸਟੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਬਿੱਲ ਲਿਆਓ ਇਨਾਮ ਪਾਓ ਸਕੀਮ ਲਾਂਚ ਕੀਤੀ ਗਈ। ਇਸ ਤੋਂ ਇਲਾਵਾ ਮੇਰਾ ਬਿੱਲ ਐਪ ਵੀ ਲਾਂਚ ਕੀਤੀ ਹੈ।

    ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੀਐਸਟੀ ਨੂੰ ਲੈ ਕੇ ਬਿੱਲ ਲਿਆਓ ਇਨਾਮ ਪਾਓ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਨਾਲ ਜੀਐਸਟੀ ਟੈਕਸ ਭਰਨ ਲਈ ਲੋਕਾਂ ਨੂੰ ਹੁੰਗਾਰਾ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਇੱਕ ਬੰਦੇ ਨੂੰ ਇੱਕ ਮਹੀਨੇ ਵਿੱਚ ਇੱਕ ਹੀ ਇਨਾਮ ਮਿਲੇਗਾ।

    ਉਨ੍ਹਾਂ ਨੇ ਦੱਸਿਆ ਕਿ ਇਸ ਐਪ ਰਾਹੀਂ ਟੈਕਸ ਚੋਰੀ ਦਾ ਰੁਝਾਨ ਬੰਦ ਹੋਵੇਗਾ ਤੇ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਟੈਕਸ ਚੋਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਨਾਲ ਗਲਤ ਜੀਐਸਟੀ ਤੇ ਗਲਤ ਬਿੱਲ ਬਾਰੇ ਵੀ ਜਾਣਕਾਰੀ ਮਿਲੇਗੀ।

    ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਮੇਰਾ ਬਿੱਲ ਐਪ ਵੀ ਲਾਂਚ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਵੈਟ ਲੱਗਦਾ ਹੈ ਉਥੇ ਇਹ ਸਕੀਮ ਲਾਗੂ ਨਹੀਂ ਹੋਵੇਗੀ।

    ਕਰ ਤੇ ਆਬਕਾਰੀ ਵਿਭਾਗ ਨੇ ਲੋਕਾਂ ‘ਚ ਟੈਕਸ ਪ੍ਰਤੀ ਜਾਗਰੂਕ ਪੈਦਾ ਕਰਨ ਲਈ ਐਪ ਤਿਆਰ ਕੀਤੀ ਹੈ, ਜਿਸ ਤਹਿਤ 200 ਰੁਪਏ ਦ‍ਾ ਸਾਮਾਨ ਖਰੀਦਣ ‘ਤੇ ਇੱਕ ਹਜ਼ਾਰ ਰੁਪਏ ਦਾ ਇਨਾਮ ਕੱਢਿਆ ਜਾਵੇਗਾ। ਹਰੇਕ ਮਹੀਨੇ 29 ਲੱਖ ਰੁਪਏ ਦ‍ਾ ਇਨਾਮ ਕੱਢਿਆ ਜਾਵੇਗਾ। ਜਿੱਥੇ ਵੀ ਟੈਕਸ ਚੋਰੀ ਦੀ ਸ਼ਿਕਾਇਤ ਮਿਲਦੀ ਹੈ ਉਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਜ਼ਿਆਦਾ ਤੋਂ ਜ਼ਿਆਦਾ ਇਨਾਮ ਦਸ ਲੱਖ ਰੁਪਏ ਹੋਵੇਗਾ। ਇਸ ਨਾਲ ਗਾਹਕਾਂ ਨੂੰ ਅਸਲ ਸਾਮਾਨ ਮਿਲੇਗਾ, ਸਰਕਾਰ ਦੇ ਟੈਕਸ ‘ਚ ਵਾਧਾ ਹੋਵੇਗਾ ਤੇ ਟੈਕਸ ਚੋਰੀ ਵੀ ਬਚ ਜਾਵੇਗੀ।

    ਸ਼ਰਾਬ, ਡੀਜ਼ਲ ਤੇ ਪੈਟਰੋਲ ‘ਤੇ ਇਨਾਮ ਨਹੀਂ ਮਿਲੇਗਾ। ਪਹਿਲਾਂ ਇਨਾਮ 7 ਅਕਤੂਬਰ ਨੂੰ ਕੱਢਿਆ ਜਾਵੇਗਾ। ਇਹ ਇਨਾਮ ਪੰਜਾਬ ਤੋਂ ਬਿੱਲ ਲੈਣ ਵਾਲੇ ਗਾਹਕਾਂ ਨੂੰ ਹੀ ਮਿਲੇਗਾ। ਸਰਕਾਰ ਨੇ ਮੇਰਾ ਬਿੱਲ ਐਪ ਲ‍ਾਂਚ ਕੀਤੀ ਹੈ। ਟੈਕਸ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰੇਕ ਮਹੀਨੇ ਦੇ ਪਹਿਲੇ ਹਫ਼ਤੇ ਇਨਾਮ ਕੱਢਿਆ ਜਾਵੇਗਾ। ਇਨਾਮ ਦੇਣ ‘ਤੇ ਤਿੰਨ ਕਰੋੜ ਰੁਪਏ ਦਾ ਖ਼ਰਚਾ ਹੋਵੇਗਾ ਪਰ ਸਰਕਾਰ ਨੂੰ ਇਸਦਾ 30 ਗੁਣਾ ਫ਼ਾਇਦਾ ਵੀ ਹੋਵੇਗਾ।