
Skip to content
ਮੁਕੇਰੀਆਂ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਮੁਕੇਰੀਆਂ ਤੋਂ 13 ਕਿਲੋਮੀਟਰ ਦੂਰ ਕਸਬਾ ਮਿਲਵਾਂ ਦੇ ਬੱਸ ਸਟਾਪ ਨੇੜੇ ਇਕ ਕਾਰ ਦੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਉਣ ਕਾਰਨ 2 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।ਜਾਣਕਾਰੀ ਦਿੰਦੇ ਹੋਏ ਹਾਦਸੇ ਦਾ ਸ਼ਿਕਾਰ ਹੋਏ ਪਰਵਾਰ ਦੇ ਰਿਸ਼ਤੇਦਾਰ ਅਮਿਤ ਸ਼ਰਮਾ ਨੇ ਦਸਿਆ ਕਿ ਅੰਕਿਤ ਸ਼ਰਮਾ, ਉਸ ਦੀ ਪਤਨੀ ਆਰਤੀ ਸ਼ਰਮਾ ਅਤੇ ਉਨ੍ਹਾਂ ਦੇ 2 ਛੋਟੇ ਬੱਚੇ-ਧੀ ਅਯਾਨ (10) ਅਤੇ ਪੁੱਤਰ ਆਂਧਰਵ (1) ਲੁਧਿਆਣਾ ਤੋਂ ਪਠਾਨਕੋਟ ਅਪਣੇ ਘਰ ਜਾ ਰਹੇ ਸਨ।ਜਿਵੇਂ ਹੀ ਉਹ ਮਾਨਸਰ ਟੋਲ ਪਲਾਜ਼ਾ ਪਾਰ ਕਰ ਕੇ ਮਿਲਵਾਂ (ਹਿਮਾਚਲ) ਕਸਬੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖ਼ਤ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।ਹਾਦਸੇ ’ਚ ਅੰਕਿਤ ਸ਼ਰਮਾ, ਉਸ ਦੀ ਪਤਨੀ ਆਰਤੀ ਅਤੇ ਡਰਾਈਵਰ ਪਵਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਦਿੱਲੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਤੁਰਤ ਉਨ੍ਹਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਡਾਕਟਰਾਂ ਨੇ ਅੰਕਿਤ ਸ਼ਰਮਾ ਅਤੇ ਉਸ ਦੀ ਪਤਨੀ ਆਰਤੀ ਸ਼ਰਮਾ ਨੂੰ ਗੰਭੀਰ ਹਾਲਤ ਦੇਖਦੇ ਹੋਏ ਅੱਗੇ ਰੈਫਰ ਕਰ ਦਿਤਾ। ਡਰਾਈਵਰ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।Related