ਨਵੀਂ ਦਿੱਲੀ : ਸੋਨੇ ਦੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ ’ਤੇ ਅਕਤੂਬਰ, 2021 ਵਿਚ ਡਿਲਵਰੀ ਵਾਲੇ ਸੋਨੇ ਦਾ ਭਾਅ ਸਵੇਰੇ 9.59 ਵਜੇ 345 ਰੁਪਏ ਭਾਵ 0.74 ਫ਼ੀਸਦ ਡਿੱਗ ਕੇ 46,327 ਰੁਪਏ ਪ੍ਰਤੀ 10 ਗ੍ਰਾਮ ’ਤੇ ਟ੍ਰੈਂਡ ਕਰ ਰਿਹਾ ਸੀ। ਇਸਤੋਂ ਪਿਛਲੇ ਸੈਸ਼ਨ ’ਚ ਅਕਤੂਬਰ ਕੰਟਰੈਕਟ ਵਾਲੇ ਸੋਨੇ ਦਾ ਰੇਟ 46,672 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਦਸੰਬਰ, 2021 ’ਚ ਡਲਿਵਰੀ ਵਾਲੇ ਸੋਨੇ ਦਾ ਭਾਅ 346 ਰੁਪਏ ਭਾਵ 0.74 ਫ਼ੀਸਦ ਦੀ ਟੁੱਟ ਦੇ ਨਾਲ 46,471 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਿਹਾ ਸੀ। ਇਸਤੋਂ ਪਹਿਲਾਂ ਬੁੱਧਵਾਰ ਨੂੰ ਦਸੰਬਰ ਕੰਟਰੈਕਟ ਵਾਲੇ ਸੋਨੇ ਦਾ ਭਾਅ 46,817 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ।