ਨਵੀਂ ਦਿੱਲੀ : ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਭਾਜਪਾ ਦੇ ਕੌਮੀ ਸਕੱਤਰ ਵਜੋਂ ਆਪਣੀ ਨਵੀਂ ਭੂਮਿਕਾ ਲਈ ਉਹਨਾਂ ਦਾ ਆਸ਼ੀਰਵਾਦ ਲਿਆ।

    ਮੀਟਿੰਗ ਮਗਰੋਂ ਉਹਨਾਂ ਦੱਸਿਆ ਕਿ ਉਹਨਾਂ ਨੇ ਭਾਰਤ ਦੇ ਗਤੀਸ਼ੀਲ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਭਾਜਪਾ ਦੇ ਨਵੇਂ ਕੌਮੀ ਸਕੱਤਰ ਵਜੋਂ ਆਪਣੀ ਭੂਮਿਕਾ ਵਾਸਤੇ ਉਹਨਾਂ ਦਾ ਆਸ਼ੀਰਵਾਦ ਲਿਆ।

    ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਸਿਆਸੀ ਜੀਵਨ ਵਿਚ ਅਨੇਕਾਂ ਆਗੂਆਂ ਨਾਲ ਕੰਮ ਕੀਤਾ ਹੈ ਪਰ ਸ੍ਰੀ ਅਮਿਤ ਸ਼ਾਹ ਹਮੇਸ਼ਾ ਵਿਸ਼ੇਸ਼ ਥਾਂ ਰਹੇਗੀ। ਉਹਨਾਂ ਕਿਹਾ ਕਿ ਉਹਨਾਂ ਦੇ ਕੰਮਕਾਜ ਕਰਨ ਦਾ ਤਰੀਕਾ, ਉਹਨਾਂ ਦੀ ਨਿਮਰਤਾ ਤੇ ਉਹਨਾਂ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਨੂੰ ਪੂਰਾ ਕਰਨ ਵਾਸਤੇ ਵਚਨਬੱਧਤਾ ਹੈਰਾਨੀਜਨਕ ਹੈ।

    ਉਹਨਾਂ ਦੱਸਿਆ ਕਿ ਉਹਨਾਂ ਨੇ ਇਹ ਗੱਲ ਕੀਤੀ ਕਿ ਕਿਵੇਂ ਉਹਨਾਂ ਵਰਗਾ ਇਕ ਛੋਟਾ ਵਰਕਰ ਵੀ ਵਿਕਸਤ ਭਾਰਤ ਲਈ ਯੋਗਦਾਨ ਪਾ ਸਕੇਗਾ ਤੇ ਦੇਸ਼ ਦੀ ਪ੍ਰਗਤੀ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਸੁਫਨੇ ਪੂਰੇ ਕਰ ਸਕੇਗਾ।

    ਉਹਨਾਂ ਦੱਸਿਆ ਕਿ ਉਹਨਾਂ ਨੇ ਸ੍ਰੀ ਸ਼ਾਹ ਨੂੰ ਪੁਸਤਕ ’ਮੋਦੀ ਐਂਡ ਸਿੱਖਸ: ਏ ਜਰਮਨੀ ਆਫ 9 ਈਅਰਜ਼’ ਉਹਨਾਂ ਨੂੰ ਭੇਂਟ ਕੀਤੀ।

    ਉਹਨਾਂ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਆ ਰਹੇ ਹਨ ਕਿ ਜਿਥੇ ਤੰਕ ਸਿੱਖਾਂ ਦਾ ਸਵਾਲ ਹੈ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਦੀ ਵੀ ਸਿੱਖਾਂ ਨਾਲ ਵਿਸ਼ੇਸ਼ ਸਾਂਝ ਹੈ। ਉਹਨਾਂ ਕਿਹਾ ਕਿ ਜੋ ਵੀ ਮਸਲੇ ਉਹਨਾਂ ਨੇ ਸ੍ਰੀ ਅਮਿਤ ਸ਼ਾਹ ਦੇ ਧਿਆਨ ਵਿਚ ਲਿਆਂਦੇ ਹਨ, ਉਹਨਾਂ ਤੁਰੰਤ ਇਹ ਮਸਲੇ ਹੱਲ ਕਰਵਾਏ ਹਨ।

    ਸਿਰਸਾ ਨੇ ਹੋਰ ਦੱਸਿਆ ਕਿ ਦੇਸ਼ ਵਿਚ ਗੁਆਂਢੀ ਮੁਲਕਾਂ ਪਾਕਿਸਤਾਨ, ਅਫਗਾਨਿਸਤਾਨ ਤੇ ਹੋਰਨਾਂ ਤੋਂ ਸਿੱਖਾਂ, ਹਿੰਦੂ ਤੇ ਹੋਰ ਘੱਟ ਗਿਣਤੀਆਂ ਦੇ ਆਏ ਲੋਕਾਂ ਨੂੰ ਸਥਾਈ ਨਾਗਰਿਕਤਾ ਦੇਣ ਵਾਸਤੇ ਸੀ ਏ ਏ ਵੀ ਸ੍ਰੀ ਅਮਿਤ ਸ਼ਾਹ ਦੀ ਪਹਿਲਕਦਮੀ ’ਤੇ ਲਿਆਂਦਾ ਗਿਆ ਸੀ।