3 ਫ਼ਰਵਰੀ ਦੇ ਦਿੱਲੀ ਮੋਰਚੇ ਦੀ ਕਾਲ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ,ਨਵੇ ਪਿੰਡ ਵੱਡੀ ਪੱਧਰ ਤੇ ਹੋ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਿੱਚ ਸ਼ਾਮਿਲ
ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋ ਸਾਂਝੇ ਤੋਰ ਤੇ ਦਿੱਲੀ ਮੋਰਚੇ ਦੀ ਕਾਲ ਦਿੱਤੀ ਹੈ ਉਸ ਦਿਨ ਤੋ ਹੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਹਨ ਅਤੇ ਜਥੇਬੰਦੀ ਦਾ ਵਧਾਰਾ ਪਸਾਰਾ ਹੋ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਕਿਹਾ ਕਿ ਲੋਕ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਚੁੱਕੇ ਹਨ ਅਤੇ ਅਸੀਂ ਹਰ ਰੋਜ ਨਵੇਂ ਪਿੰਡ ਜਥੇਬੰਦੀ ਵਿੱਚ ਸ਼ਾਮਿਲ ਕਰ ਰਹੇ ਹਾਂ ਬੀਤੇ ਦਿਨ ਜਿਲਾ ਜਲੰਧਰ ਦੀ ਟੀਮ ਵੱਲੋ ਪਿੰਡ ਤਾਰਪੁਰ ਅਤੇ ਪਿੰਡ ਸਾਂਦਾਂ ਵਿਖੇ ਨਵੀਂਆਂ ਇਕਾਈਆਂ ਦਾ ਗਠਨ ਕੀਤਾ ਗਿਆ ।ਇਹਨਾਂ ਇਕਾਈਆਂ ਵਿੱਚ ਕ੍ਰਮਵਾਰ ਪਿੰਡ ਸਾਂਦਾਂ ਵਿਖੇ ਬਲਜੀਤ ਸਿੰਘ ਨੂੰ ਪ੍ਰਧਾਨ ,ਇੰਦਰਜੀਤ ਸਿੰਘ ਨੂੰ ਸਕੱਤਰ , ਬਲਦੇਵ ਸਿੰਘ ਨੂੰ ਖਜਾਨਚੀ ਅਤੇ ਪਿੰਡ ਤਾਰਪੁਰ ਵਿਖੇ ਜਸਵੰਤ ਸਿੰਘ ਨੂੰ ਪ੍ਰਧਾਨ ,ਪਰਮਿੰਦਰ ਸਿੰਘ ਨੂੰ ਸਕੱਤਰ,ਅਤੇ ਰਣਜੀਤ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ ।ਇਸ ਮੋਕੇ ਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ , ਜਰਨੇਲ ਸਿੰਘ ਰਾਮੇ , ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਨਿਰਮਲ ਸਿੰਘ ਢੰਡੋਵਾਲ ,ਰਜਿੰਦਰ ਸਿੰਘ ਨੰਗਲ ਅੰਬੀਆਂ ,ਗੁਰਜੀਤ ਸਿੰਘ ਚੱਕ ਬਾਹਮਣੀਆਂ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਸਰਕਾਰ ਦਿੱਲੀ ਅੰਦੋਲਨ ਦੌਰਾਨ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭਘੌੜੀ ਹੋ ਚੁੱਕੀ ਹੈ ਅਤੇ ਜਿਨਾਂ ਮੰਗਾਂ ਨੂੰ ਲੇ ਕੇ ਮੋਰਚਾ ਲੱਗਾ ਸੀ ਉਹ ਜਿਓ ਦੀਆਂ ਤਿਓ ਲਟਕ ਰਹੀਆਂ ਹਨ ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ , ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਨੇ 13 ਫ਼ਰਵਰੀ ਨੂੰ ਦੂਜੀ ਵਾਰ ਦਿੱਲੀ ਮੋਰਚੇ ਦਾ ੲੈਲਾਨ ਕੀਤਾ ਹੈ ਬੁਲਾਰਿਆਂ ਨੇ ਅੱਗੇ ਕਿਹਾ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ ,ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦ ਪੂਰੇ ਕਰੇ , ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਚਿਪ ਵਾਲੇ ਮੀਟਰ ਲਗਾਉਣੇ ਤੁਰੰਤ ਬੰਦ ਕਰੇ ,ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਕਰੇ, ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰੇ,ਪਰਾਲ਼ੀ ਨੂੰ ਸਾਂਭਣ ਵਾਸਤੇ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਾ ਉਸ ਦਾ ਆਪ ਪ੍ਰਬੰਧ ਕਰੇ,ਸਟੇਟ ਸਰਕਾਰ ਬਿਜਲੀ ਐਕਟ 2022 ਦਾ ਵਿਰੋਧ ਕਰੇ, ਪੰਜਾਬ ਸਰਕਾਰ ਅੰਦੋਲਨ ਦੋਰਾਨ ਅਤੇ ਚੋਣ ਮੇਨੀਫੇਸਟੋ ਵਿੱਚ ਕੀਤੇ ਵਾਇਦੇ ਜਲਦ ਪੁਰੇ ਕਰੇ ,ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਮੇਤ ਪੁਰੇ ਭਾਰਤ ਵਿੱਚ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਦਿੱਤੀ ਜਾਵੇ ,ਹੜਾਂ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ,ਨਵੇਂ ਬਣਾਏ ਜਾ ਰਹੇ ਹਾਈਵੇ ਲਈ ਇਕਵਾਇਰ ਕੀਤੀ ਜਾਂਦੀ ਜ਼ਮੀਨ ਦਾ ਮਾਰਕੀਟ ਰੇਟ ਨਾਲ਼ੋਂ ਚਾਰ ਗੁਣਾ ਮੁਆਵਜ਼ਾ ਦੇਵੇ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਕੀਤੀ ਜਾਵੇ,।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਨਵੀਆਂ ਬਣੀਆਂ ਇਕਾਈਆਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ,ਮਜ਼ਦੂਰ ,ਅਤੇ ਬੀਬੀਆਂ ਅਤੇ ਆਗੂ ਹਾਜ਼ਰ ਸਨ।