Skip to content
ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ।ਨੌਜਵਾਨ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਕੈਨੇਡਾ ਦਾ ਆਰਜ਼ੀ ਵੀਜ਼ਾ ਲੈ ਕੇ ਕੁਝ ਮਹੀਨੇ ਪਹਿਲਾਂ ਆਪਣੀ ਪਤਨੀ ਅਤੇ ਬੇਟੇ ਸੁਖਪ੍ਰੀਤ ਸਿੰਘ ਨਾਲ ਕੈਨੇਡਾ ਗਿਆ ਸੀ ਪਰ ਉਥੇ ਬੀਤੇ ਦਿਨ ਉਸ ਦੇ ਬੇਟੇ ਸੁਖਪ੍ਰੀਤ ਸਿੰਘ ਨੇ ਟੋਰਾਂਟੋ ਨਾਲ ਲੱਗਦੇ ਮਾਲਟਨ ਇਲਾਕੇ ‘ਚ ਇਕ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ।ਪਤਾ ਲੱਗਾ ਹੈ ਕਿ ਪੰਜਾਬ ‘ਚ ਆਪਣੀ ਜਾਇਦਾਦ ਵੇਚ ਕੇ ਉਹ ਕੈਨੇਡਾ ਪਹੁੰਚੇ ਸਨ ਜਿੱਥੇ ਇਸ ਸਮੇਂ ਉਹ ਵੱਡੀਆਂ ਪਰਿਵਾਰਕ ਅਤੇ ਆਰਥਿਕ ਤੰਗੀਆਂ ਵਿਚੋਂ ਲੰਘ ਰਹੇ ਹਨ। ਮ੍ਰਿਤਕ ਦਾ ਸਸਕਾਰ ਕਰਨ ਲਈ ਵੀ ਪ੍ਰਵਾਰ ਨੂੰ ਲੋਕਾਂ ਤੋਂ ਮਦਦ ਦੀ ਮੰਗ ਕਰਨੀ ਪੈ ਰਹੀ ਹੈ।
Related