
Skip to content
ਕੈਨੇਡਾ ਵੱਲੋਂ ਇੱਕ ਪੰਜਾਬੀ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਪਛਾਣ ਲਵਬੀਰ ਸਿੰਘ (22) ਵਜੋਂ ਹੋਈ ਹੈ। ਇਸ ਨੌਜਵਾਨ ’ਤੇ ਜਬਰੀ ਵਸੂਲੀ ਨਾਲ ਜੁੜੀਆਂ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਸਰੀ ਪੁਲੀਸ ਨੇ ਨੌਜਵਾਨ ਦੀ ਤਸਵੀਰ ਜਾਰੀ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਕੋਲ ਲਵਬੀਰ ਸਿੰਘ ਦੇ ਸਾਥੀਆਂ ਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਨ੍ਹਾਂ ਨੂੰ ਸਾਂਝੀ ਕੀਤੀ ਜਾਵੇ।
ਮਿਲੀ ਜਾਣਕਾਰੀ ਅਨੁਸਾਰ ਲਵਬੀਰ ਸਿੰਘ 2023 ਤੋਂ ਕੈਨੇਡਾ ਵਿੱਚ ਹੈ। ਸਰੀ ਪੁਲਿਸ ਸਰਵਿਸ (SPS) ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਲਵਬੀਰ ਦੀ ਜਬਰੀ ਵਸੂਲੀ ਨਾਲ ਜੁੜੇ ਅਪਰਾਧਾਂ ਵਿੱਚ ਮਸ਼ਕੂਕ ਵਜੋਂ ਸ਼ਨਾਖ਼ਤ ਕੀਤੀ ਸੀ। ਸਰੀ ਪੁਲਿਸ ਨੇ ਕੈਨੇਡਾ ਬਾਰਡਰ ਸਰਵਸਿਜ਼ ਏਜੰਸੀ (CBSA) ਨਾਲ ਆਪਣੀਆਂ ਲੱਭਤਾਂ ਸਾਂਝੀਆਂ ਕਰਨ ਮਗਰੋਂ ਉਸ ਖਿਲਾਫ਼ ਇਮੀਗ੍ਰੇਸ਼ਨ ਜਾਂਚ ਵਿੱਢੀ ਸੀ।ਇਸ ਤੋਂ ਬਾਅਦ ਨੌਜਵਾਨ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਗਿਆ। ਸਰੀ ਪੁਲਿਸ ਨੇ ਆਸ ਜਤਾਈ ਕਿ ਪੰਜਾਬੀ ਨੌਜਵਾਨ ਦੀ ਤਸਵੀਰ ਜਨਤਕ ਕੀਤੇ ਜਾਣ ਨਾਲ ਗਵਾਹ, ਪੀੜਤ ਜਾਂ ਹੋਰ ਸਾਥੀ ਅੱਗੇ ਆਉਣਗੇ। ਜਾਣਕਾਰੀ ਦੇਣ ਵਾਲੇ ਨੂੰ ਸਰੀ ਐਕਸਟੌਰਸ਼ਨ ਰਿਵਾਰਡ ਫੰਡ ਤਹਿਤ ਢਾਈ ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।Related