ਜਲੰਧਰ(ਰਜਿੰਦਰ ਅਰੋੜਾ ) – ਤਕਨਾਲੋਜੀ ਦੇ ਦੌਰ ਵਿੱਚ ਜਿੱਥੇ ਇਨਸਾਨ ਮਸ਼ੀਨਾਂ ਤੇ ਪੂਰਾ ਨਿਰਭਰ ਹੈ ਤਾਂ ਉੱਥੇ ਹੀ ਮਸ਼ੀਨਾਂ ਵੀ ਕਿਤੇ ਨਾ ਕਿਤੇ ਮੁਸ਼ਕਿਲਾਂ ਖੜੀਆਂ ਕਰ ਦਿੰਦੀਆਂ ਨੇ ਇਸੇ ਨਾਲ ਜੁੜਿਆ ਇਕ ਮਾਮਲਾ ਜਲੰਧਰ ਵਿਚ ਦੇਖਣ ਨੂੰ ਮਿਲਿਆ ਜਿੱਥੇ ਦਫਤਰ ’ਚ ਖੜੀ ਸਵਿਫਟ ਡਿਜ਼ਾਇਰ ਕਾਰ ਦਾ ਟੋਲ ਟੈਕਸ ਕੱਟ ਦਿੱਤਾ ਗਿਆ। ਇਸ ਸਬੰਧੀ ਜਾਣਕਰੀ ਅਨੁਸਾਰ ਜਲੰਧਰ ਦੇ ਹਰਗੋਬਿੰਦ ਕਲੋਨੀ,ਬਸਤੀ ਸ਼ੇਖ ਵੈਲਕਮ ਫਾਇਨਾਂਸ ਦੇ ਦਫ਼ਤਰ ’ਚ ਅੱਜ ਖੜੀ ਕਾਰ ਦਾ ਢਿਲਵਾਂ ਟੋਲ ਪਲਾਜ਼ਾ ਤੋਂ ਟੈਕਸ ਕੱਟਿਆ ਗਿਆ ਜਦਕਿ ਕਾਰ ਨੰਬਰ PB08-EY-9995 ਉਸ ਤਰਫ਼ ਗਈ ਹੀ ਨਹੀ। ਇਸਦਾ ਪਤਾ ਉਦੋਂ ਲੱਗਾ ਜਦ ਮੋਬਾਇਲ ਤੇ ਟੌਲ ਟੈਕਸ ਕੱਟੇ ਜਾਣ ਦਾ ਮੈਸੇਜ ਦੇਖਿਆ ਗਿਆ। ਦੱਸਣਯੋਗ ਹੈ ਕਿ ਅੱਜ ਜਦੋ ਕਾਰ ਦਾ ਟੋਲ ਟਕਸ ਕੱਟਿਆ ਗਿਆ ਉਦੋਂ ਸਵਿਫਟ ਡਿਜ਼ਾਇਰ ਵੈਲਕਮ ਫਾਇਨਾਂਸ ਦੇ ਦਫ਼ਤਰ ਅੰਦਰ ਖੜ੍ਹੀ ਸੀ। ਤਸਵੀਰ ’ਚ ਤੁਸੀ ਦੇਖ ਸਕਦੇ ਹੋ ਕਿ ਅੱਜ 11 ਅੱਕਤੂਬਰ 2022 ਨੂੰ ਟੋਲ ਟੈਕਸ ਕੱਟਿਆ ਗਿਆ ਹੈ।